ਕਾਂਗਰਸ ਚਾਹੁੰਦੀ ਹੈ ਦੇਸ਼ ਦੀ ਇਕ ਹੋਰ ਵੰਡ : ਵੇਦਾਂਤੀ

02/21/2019 4:12:01 AM

ਆਗਰਾ, (ਗੌਰਵ)– ਸ਼੍ਰੀ ਰਾਮਜਨਮ ਭੂਮੀ ਟਰੱਸਟ ਦੇ ਕਾਰਜਕਾਰੀ ਪ੍ਰਧਾਨ  ਡਾ. ਰਾਮ ਵਿਲਾਸ ਵੇਦਾਂਤੀ ਨੇ ਪੁਲਵਾਮਾ ਹਮਲੇ ਨੂੰ ਲੈ ਕੇ ਕਿਹਾ ਹੈ ਕਿ ਕਸ਼ਮੀਰ ਮਸਲਾ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਮੁਹੰਮਦ ਅਲੀ ਜਿਨਾਹ ਦੀ ਦੇਣ ਹੈ। ਇਨ੍ਹਾਂ ਦੋਵਾਂ ਨੇ ਕਸ਼ਮੀਰ ਨੂੰ ਪਾਕਿਸਤਾਨ ਅਤੇ ਚੀਨ ਅੱਗੇ ਗਿਰਵੀ ਰੱਖ ਦਿੱਤਾ। 
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ  ਪੁਲਵਾਮਾ ਦਾ ਬਦਲਾ ਲੈਣ ਦਾ ਸੰਕਲਪ ਲਿਆ ਹੈ। ਅਮਰੀਕਾ ਨੇ  ਜਿਸ ਤਰ੍ਹਾਂ ਲਾਦੇਨ ਨੂੰ ਪਾਕਿਸਤਾਨ ਵਿਚ ਦਾਖਲ ਹੋ ਕੇ ਮਾਰਿਆ, ਉਹੀ ਹਸ਼ਰ ਅਜ਼ਹਰ ਮਸੂਦ, ਹਾਫਿਜ਼ ਸਈਦ ਅਤੇ ਦਾਊਦ ਇਬਰਾਹੀਮ ਨਾਲ ਕੀਤਾ ਜਾਣਾ ਚਾਹੀਦਾ ਹੈ ਤਦ ਹੀ ਬਦਲਾ ਪੂਰਾ ਹੋਵੇਗਾ।  ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਦੀ ਇਕ ਹੋਰ ਵੰਡ ਚਾਹੁੰਦੀ ਹੈ। ਇਸ ਦੇ ਆਗੂ ਰਾਹੁਲ ਤੇ ਕਪਿਲ ਸਿੱਬਲ ਦੇਸ਼ ਵਿਰੋਧੀ ਭਾਸ਼ਾ ਬੋਲਦੇ ਹਨ। ਰਾਮ ਮੰਦਰ ਦੀ ਉਸਾਰੀ ਵਿਚ ਦੇਰੀ ਲਈ ਵੀ ਉਨ੍ਹਾਂ ਕਾਂਗਰਸੀ ਆਗੂਆਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ।
 


Related News