ਅਡਾਨੀ ਘੋਟਾਲੇ ਨੂੰ ਲੈ ਕੇ ਸੜਕਾਂ ''ਤੇ ਉਤਰੀ ਕਾਂਗਰ, ਸੇਬੀ ਮੁਖੀ ਨੂੰ ਹਟਾਉਣ ਦੀ ਕੀਤੀ ਮੰਗ
Thursday, Aug 22, 2024 - 08:09 PM (IST)

ਨੈਸ਼ਨਲ ਡੈਸਕ- ਹਰਿਆਣਾ ਕਾਂਗਰਸ ਹਿੰਡਨਬਰਗ ਦੀ ਰਿਪਰੋਟ ਤੋਂ ਬਾਅਦ ਅਡਾਨੀ ਮਹਾਘੋਟਾਲੇ ਨੂੰ ਲੈ ਕੇ ਸੜਕਾਂ 'ਤੇ ਉਤਰ ਆਈ ਹੈ। ਘੋਟਾਲਿਆਂ ਦੀ ਜਾਂਚ ਲਈ ਜੇ.ਪੀ.ਸੀ. ਗਠਿਤ ਨਾ ਕੀਤੇ ਜਾਣ ਦੇ ਵਿਰੋਧ 'ਚ ਕਾਂਗਰਸ ਨੇਤਾ ਨੇ ਸੇਬੀ ਮੁਖੀ ਨੂੰ ਹਟਾਉਣ ਦੀ ਮੰਗ ਕੀਤੀ। ਇਸ ਪ੍ਰਦਰਸ਼ਨ ਦਾ ਅਗਵਾਈ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਨੇ ਕੀਤੀ।
ਕਾਂਗਰਸੀ ਆਗੂਆਂ ਨੇ ਹਰਿਆਣਾ ਕਾਂਗਰਸ ਦੇ ਮੁੱਖ ਦਫ਼ਤਰ ਤੋਂ ਚੰਡੀਗੜ੍ਹ ਸਥਿਤ ਈ.ਡੀ. ਦਫ਼ਤਰ ਤੱਕ ਰੋਸ ਮਾਰਚ ਕੀਤਾ। ਇਸ ਧਰਨੇ ਨੂੰ ਲੈ ਕੇ ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ ਚੌਧਰੀ ਉਦੈਭਾਨ ਵੱਲੋਂ ਦੋ ਦਿਨ ਪਹਿਲਾਂ ਲੈਟਰ ਜਾਰੀ ਕੀਤਾ ਗਿਆ ਸੀ। ਇਸ ਲੈਟਰ ਵਿੱਚ ਸੂਬੇ ਦੇ ਸਾਰੇ ਵੱਡੇ ਆਗੂਆਂ ਨੂੰ ਸ਼ਮੂਲੀਅਤ ਕਰਨ ਲਈ ਚੰਡੀਗੜ੍ਹ ਬੁਲਾਇਆ ਗਿਆ ਸੀ। ਉਦੈਭਾਨ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਹਰਿਆਣਾ ਕਾਂਗਰਸ ਦੇ ਪ੍ਰਧਾਨ ਚੌਧਰੀ ਉਦੈਭਾਨ ਨੇ ਲੈਟਰ ਜਾਰੀ ਕਰਕੇ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ 13 ਅਗਸਤ ਨੂੰ ਆਲ ਇੰਡੀਆ ਕਾਂਗਰਸ (ਏ.ਆਈ.ਸੀ.ਸੀ.) ਦੇ ਹੈੱਡਕੁਆਰਟਰ 'ਤੇ ਇਕ ਅਹਿਮ ਮੀਟਿੰਗ ਬੁਲਾਈ ਗਈ ਸੀ, ਜਿਸ 'ਚ ਪ੍ਰਦੇਸ਼ ਕਾਂਗਰਸ ਪ੍ਰਧਾਨ, ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਸ. ਅਤੇ ਇੰਚਾਰਜ ਹਾਜ਼ਰ ਸਨ। ਮੀਟਿੰਗ ਵਿੱਚ ਹੋਰਨਾਂ ਮੁੱਦਿਆਂ ਤੋਂ ਇਲਾਵਾ ਅਡਾਨੀ ਮੈਗਾ ਘੁਟਾਲੇ ਬਾਰੇ ਵੀ ਖੁੱਲ੍ਹ ਕੇ ਚਰਚਾ ਕੀਤੀ ਗਈ। ਮੀਟਿੰਗ ਨੇ ਆਈ.ਐੱਨ.ਡੀ.ਆਈ.ਏ. ਗੱਠਜੋੜ ਵੱਲੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਹਿੰਡਨਬਰਗ ਰਿਪੋਰਟ ਦੁਆਰਾ ਉਜਾਗਰ ਕੀਤੇ ਗਏ ਵੱਡੇ ਘਪਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦਾ ਗਠਨ ਨਾ ਕਰਨ ਲਈ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਇਸ ਘੁਟਾਲੇ ਦਾ ਚੱਲ ਰਿਹਾ ਪਰਦਾਫਾਸ਼ ਦਾ ਸਖ਼ਤ ਵਿਰੋਧ ਕੀਤਾ ਗਿਆ।