ਗਰੀਬਾਂ ਤੋਂ ਉਨ੍ਹਾਂ ਦੀ ਜੀਵਨ-ਰੇਖਾ ਰੇਲ ਖੋਹ ਰਹੀ ਹੈ ਸਰਕਾਰ, ਜਨਤਾ ਦੇਵੇਗੀ ਕਰਾਰਾ ਜਵਾਬ : ਰਾਹੁਲ

Thursday, Jul 02, 2020 - 03:39 PM (IST)

ਗਰੀਬਾਂ ਤੋਂ ਉਨ੍ਹਾਂ ਦੀ ਜੀਵਨ-ਰੇਖਾ ਰੇਲ ਖੋਹ ਰਹੀ ਹੈ ਸਰਕਾਰ, ਜਨਤਾ ਦੇਵੇਗੀ ਕਰਾਰਾ ਜਵਾਬ : ਰਾਹੁਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 109 ਰੇਲ ਮਾਰਗਾਂ 'ਤੇ ਟਰੇਨ ਚਲਾਉਣ ਲਈ ਨਿੱਜੀ ਇਕਾਈਆਂ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਵੀਰਵਾਰ ਨੂੰ ਦੋਸ਼ ਲਗਾਇਆ ਕਿ ਸਰਕਾਰ ਗਰੀਬਾਂ ਦੀ ਇਕਮਾਤਰ ਜੀਵਨ ਰੇਖਾ 'ਰੇਲ' ਉਸ ਤੋਂ ਖੋਹ ਰਹੀ ਹੈ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਕਿ ਸਰਕਾਰ ਦੇ ਇਸ ਕਦਮ ਦਾ ਜਨਤਾ ਕਰਾਰਾ ਜਵਾਬ ਦੇਵੇਗੀ। ਗਾਂਧੀ ਨੇ ਟਵੀਟ ਕੀਤਾ,''ਰੇਲ ਗਰੀਬਾਂ ਦੀ ਇਕਮਾਤਰ ਜੀਵਨ-ਰੇਖਾ ਹੈ ਅਤੇ ਸਰਕਾਰ ਉਸ ਤੋਂ ਇਹ ਵੀ ਖੋਹ ਰਹੀ ਹੈ। ਜੋ ਖੋਹਣਾ ਹੈ, ਖੋਹੋ। ਪਰ ਯਾਦ ਰਹੇ, ਦੇਸ਼ ਦੀ ਜਨਤਾ ਇਸ ਦਾ ਕਰਾਰਾ ਜਵਾਬ ਦੇਵੇਗੀ।''

PunjabKesari
ਦੱਸਣਯੋਗ ਹੈ ਕਿ ਰੇਲ ਮੰਤਰਾਲੇ ਨੇ 109 ਜੋੜੀ ਪ੍ਰਾਈਵੇਟ ਟਰੇਨਾਂ ਚਲਾਉਣ ਲਈ ਰਿਕਵੈਸਟ ਫਾਰ ਕੁਆਲੀਫਿਕੇਸ਼ਨ (ਆਰ.ਐੱਫ.ਕਿਊ.) ਮੰਗਿਆ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਭਾਰਤੀ ਰੇਲਵੇ 'ਚ ਨਿਵੇਸ਼ ਵਧੇਗਾ, ਨਾਲ ਹੀ ਨਾਲ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਵੀ ਮਿਲਣਗੀਆਂ। ਰੇਲਵੇ ਨੇ ਕਿਹਾ ਕਿ ਇਸ 'ਚ ਨਿੱਜੀ ਖੇਤਰ ਤੋਂ ਕਰੀਬ 30 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।


author

DIsha

Content Editor

Related News