ਰਾਹੁਲ ਦਾ ਦੋਸ਼- ਮੋਦੀ ਸਰਕਾਰ ਨੇ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਖ਼ਰਾਬ ਕੀਤੇ

Wednesday, Sep 23, 2020 - 12:44 PM (IST)

ਰਾਹੁਲ ਦਾ ਦੋਸ਼- ਮੋਦੀ ਸਰਕਾਰ ਨੇ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਖ਼ਰਾਬ ਕੀਤੇ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੰਗਲਾਦੇਸ਼ ਨਾਲ ਭਾਰਤ ਦੇ ਸੰਬੰਧਾਂ ਨਾਲ ਜੁੜੀ ਇਕ ਖ਼ਬਰ ਨੂੰ ਲੈ ਕੇ ਬੁੱਧਵਾਰ ਨੂੰ ਦੋਸ਼ ਲਗਾਇਆ। ਰਾਹੁਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਵੱਖ-ਵੱਖ ਦੇਸ਼ਾਂ ਨਾਲ ਰਿਸ਼ਤਿਆਂ ਦੇ ਉਸ ਤਾਣੇ-ਬਾਣੇ ਨੂੰ ਖ਼ਰਾਬ ਕਰ ਦਿੱਤਾ, ਜੋ ਕਾਂਗਰਸ ਦੀਆਂ ਸਰਕਾਰਾਂ ਨੇ ਦਹਾਕਿਆਂ 'ਚ ਬਣਾਇਆ ਸੀ।

PunjabKesariਉਨ੍ਹਾਂ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,''ਕਾਂਗਰਸ ਨੇ ਕਈ ਦਾਹਕਿਆਂ 'ਚ ਰਿਸ਼ਤਿਆਂ ਦਾ ਤਾਣਾਬਾਣਾ ਬੁਨਿਆ ਸੀ, ਉਸ ਨੂੰ ਮੋਦੀ ਜੀ ਨੇ ਨਸ਼ਟ ਕਰ ਦਿੱਤਾ। ਗੁਆਂਢ 'ਚ ਕਿਸੇ ਦੋਸਤ ਦੇ ਬਿਨਾਂ ਰਹਿਣਾ ਖਤਰਨਾਕ ਹੈ।'' ਕਾਂਗਰਸ ਨੇਤਾ ਨੇ ਇਕ ਅਖ਼ਬਾਰ ਦੀ ਖ਼ਬਰ ਸਾਂਝੀ ਕੀਤੀ ਹੈ, ਉਸ 'ਚ ਦਾਅਵਾ ਕੀਤਾ ਗਿਆ ਹੈ ਕਿ ਬੰਗਲਾਦੇਸ਼ ਨਾਲ ਭਾਰਤ ਦਾ ਰਿਸ਼ਤਾ ਕਮਜ਼ੋਰ ਹੋ ਗਿਆ ਹੈ, ਜਦੋਂ ਕਿ ਚੀਨ ਅਤੇ ਬੰਗਲਾਦੇਸ਼ ਦਰਮਿਆਨ ਰਿਸ਼ਤੇ ਮਜ਼ਬੂਤ ਹੋਏ ਹਨ।


author

DIsha

Content Editor

Related News