ਕੋਵਿਡ-19 ਦੇ ਟੀਕੇ ਲਈ ਸਰਕਾਰ ਦੀ ਕੋਈ ਤਿਆਰੀ ਨਾ ਹੋਣਾ ਖ਼ਤਰਨਾਕ : ਰਾਹੁਲ ਗਾਂਧੀ

08/27/2020 1:22:30 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਕੋਰੋਨਾ ਵਾਇਰਸ ਦੇ ਟੀਕੇ ਤੱਕ ਪਹੁੰਚ ਲਈ ਉੱਚਿਤ ਅਤੇ ਸਮੁੱਚੀ ਰਣਨੀਤੀ ਦੇ ਕੋਈ ਸੰਕੇਤ ਨਹੀਂ ਮਿਲਣ ਅਤੇ ਸਰਕਾਰ ਵਲੋਂ ਕੋਈ ਤਿਆਰੀ ਨਹੀਂ ਹੋਣ ਦਾ ਦੋਸ਼ ਲਗਾਉਂਦੇ ਹੋਏ ਵੀਰਵਾਰ ਨੂੰ ਕਿਹਾ ਕਿ ਅਜਿਹਾ ਹੋਣਾ ਖਤਰਨਾਕ ਹੈ। ਉਨ੍ਹਾਂ ਨੇ ਟਵੀਟ ਕੀਤਾ,''ਕੋਵਿਡ ਦੇ ਟੀਕੇ ਤੱਕ ਪਹੁੰਚ ਦੀ ਇਕ ਉੱਚਿਤ ਅਤੇ ਸਮੁੱਚੀ ਰਣਨੀਤੀ ਹੁਣ ਤੱਕ ਬਣ ਜਾਣੀ ਚਾਹੀਦੀ ਸੀ ਪਰ ਹੁਣ ਤੱਕ ਇਸ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਭਾਰਤ ਸਰਕਾਰ ਦੀ ਕੋਈ ਤਿਆਰੀ ਨਾ ਹੋਣਾ ਖਤਰਨਾਕ ਹੈ।''

PunjabKesariਕੁਝ ਦਿਨ ਪਹਿਲਾਂ ਕਾਂਗਰਸ ਆਗੂ ਨੇ ਕਿਹਾ ਸੀ ਕਿ ਸਰਕਾਰ ਨੂੰ ਕੋਰੋਨਾ ਵਾਇਰਸ ਦੇ ਟੀਕੇ ਦੀ ਵਰਤੋਂ, ਇਸ ਦੀ ਵੰਡ ਦੀ ਵਿਵਸਥਾ 'ਤੇ ਹੁਣ ਤੋਂ ਹੀ ਕੰਮ ਕਰਨਾ ਚਾਹੀਦਾ। ਦੱਸਣਯੋਗ ਹੈ ਕਿ ਦੇਸ਼ 'ਚ ਇਕ ਦਿਨ 'ਚ ਕੋਵਿਡ-19 ਦੇ ਰਿਕਾਰਡ 75,760 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀਰਵਾਰ ਨੂੰ ਮਰੀਜ਼ਾਂ ਦੀ ਕੁੱਲ ਗਿਣਤੀ 33,10,234 ਹੋ ਗਈ। ਮ੍ਰਿਤਕਾਂ ਦੀ ਗਿਣਤੀ ਵੱਧ ਕੇ 60,472 ਹੋ ਗਈ ਹੈ।


DIsha

Content Editor

Related News