ਮੋਦੀ ਸਰਕਾਰ ਦੀ ਰੱਖਿਆ ਨੀਤੀ 'ਤੇ ਸ਼ਾਹ ਦੇ ਬਿਆਨ ਨੂੰ ਲੈ ਕੇ ਰਾਹੁਲ ਨੇ ਸਾਧਿਆ ਨਿਸ਼ਾਨਾ
Monday, Jun 08, 2020 - 11:53 AM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਮੌਜੂਦਾ ਸਮੇਂ 'ਚ ਦੇਸ਼ ਦੀ ਰੱਖਿਆ ਨੀਤੀ ਨੂੰ ਗਲੋਬਲ ਮਨਜ਼ੂਰੀ ਮਿਲਣ ਨਾਲ ਜੁੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਨੇ ਸ਼ਾਇਰਾਨਾ ਅੰਦਾਜ 'ਚ ਨਿਸ਼ਾਨਾ ਸਾਧਿਆ। ਰਾਹੁਲ ਨੇ ਲੱਦਾਖ ਸੋਮਵਾਰ ਨੂੰ ਕੰਟਰੋਲ ਰੇਖਾ 'ਤੇ ਗਤੀਰੋਧ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,''ਸਾਰਿਆਂ ਨੂੰ ਪਤਾ ਹੈ 'ਸਰਹੱਦ' ਦੀ ਅਸਲੀਅਤ ਪਰ ਦਿਲ ਨੂੰ ਖੁਸ਼ ਰੱਖਣ ਨੂੰ 'ਸ਼ਾਹ-ਯਦ' ਇਹ ਖਿਆਲ ਚੰਗਾ ਹੈ।''
ਦਰਅਸਲ, ਸ਼ਾਹ ਨੇ ਬਿਹਾਰ 'ਚ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਐਤਵਾਰ ਨੂੰ ਕੀਤੀ ਗਈ ਸਭਾ 'ਚ ਕਿਹਾ ਸੀ ਕਿ ਭਾਰਤ ਦੀ ਰੱਖਿਆ ਨੀਤੀ ਨੂੰ ਗਲੋਬਲ ਮਨਜ਼ੂਰੀ ਮਿਲੀ ਹੈ। ਅਮਰੀਕਾ ਅਤੇ ਇਜ਼ਰਾਇਲ ਤੋਂ ਬਾਅਦ ਪੂਰੀ ਦੁਨੀਆ ਇਸ ਨਾਲ ਸਹਿਮਤ ਹੈ ਕਿ ਜੇਕਰ ਕੋਈ ਹੋਰ ਦੇਸ਼ ਆਪਣੀਆਂ ਸਰਹੱਦਾਂ ਦੀ ਰੱਖਿਆ ਕਰਨ 'ਚ ਸਮਰੱਥ ਹੈ ਤਾਂ ਉਹ ਭਾਰਤ ਹੈ। ਰਾਹੁਲ ਗਾਂਧੀ ਭਾਰਤ ਅਤੇ ਚੀਨ ਦਰਮਿਆਨ ਸਰਹੱਦ 'ਤੇ ਗਤੀਰੋਧ ਨੂੰ ਲੈ ਕੇ ਪਿਛਲੇ ਕੁਝ ਹਫ਼ਤਿਆਂ 'ਚ ਸਰਕਾਰ ਤੋਂ ਸਵਾਲ ਕਰ ਚੁਕੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਸਵਾਲ ਕੀਤਾ ਸੀ ਕਿ ਕੀ ਸਰਕਾਰ ਇਸ ਗੱਲ ਦੀ ਪੁਸ਼ਟੀ ਕਰ ਸਕਦੀ ਹੈ ਕਿ ਚੀਨ ਦਾ ਕੋਈ ਵੀ ਫੌਜੀ ਭਾਰਤੀ ਸਰਹੱਦ 'ਚ ਦਾਖਲ ਨਹੀਂ ਹੋਇਆ ਹੈ।