ਨੌਜਵਾਨਾਂ ਦੀ ਨਾਰਾਜ਼ਗੀ ਦੇ ਡਰ ਕਾਰਨ ਯੋਗੀ ਸਰਕਾਰ ਨੇ ਸ਼ੁਰੂ ਕੀਤੀ ਭਰਤੀ ਪ੍ਰਕਿਰਿਆ : ਪ੍ਰਿਯੰਕਾ ਗਾਂਧੀ

Monday, Sep 21, 2020 - 04:30 PM (IST)

ਨੌਜਵਾਨਾਂ ਦੀ ਨਾਰਾਜ਼ਗੀ ਦੇ ਡਰ ਕਾਰਨ ਯੋਗੀ ਸਰਕਾਰ ਨੇ ਸ਼ੁਰੂ ਕੀਤੀ ਭਰਤੀ ਪ੍ਰਕਿਰਿਆ : ਪ੍ਰਿਯੰਕਾ ਗਾਂਧੀ

ਲਖਨਊ- ਕਾਂਗਰਸ ਦੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਯੋਗੀ ਸਰਕਾਰ 'ਤੇ ਤੰਜ਼ ਕੱਸਿਆ। ਪ੍ਰਿਯੰਕਾ ਨੇ ਕਿਹਾ ਕਿ ਨੌਜਵਾਨਾਂ ਦੀ ਨਾਰਾਜ਼ਗੀ ਦੇ ਡਰ ਨਾਲ ਪ੍ਰਦੇਸ਼ 'ਚ ਸਰਕਾਰੀ ਨੌਕਰੀ 'ਚ ਭਰਤੀਆਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਪ੍ਰਿਯੰਕਾ ਨੇ ਟਵੀਟ ਕੀਤਾ,''ਨੌਜਵਾਨਾਂ ਦੀ ਨਾਰਾਜ਼ਗੀ ਤੋਂ ਬਾਅਦ ਜਾਗੀ ਯੂ.ਪੀ. ਸਰਕਾਰ ਅੱਜ ਬੈਠਕ ਕਰ ਕੇ ਭਰਤੀਆਂ 'ਤੇ ਵਿਚਾਰ ਕਰ ਰਹੀ ਹੈ। ਨੌਜਵਾਨ ਜਾਣਨਾ ਚਾਹੁੰਦੇ ਹਨ ਸਰਕਾਰ ਗੰਭੀਰ ਹੋ ਕੇ ਹਰੇਕ ਭਰਤੀ ਲਈ ਸਾਰੇ ਮਾਮਲੇ ਸੁਲਝਾ ਕੇ ਨਿਯੁਕਤੀ ਦੀ ਪੱਕੀ ਡੈੱਡਲਾਈਨ ਦਾ ਵੇਰਵਾ ਰਖੇਗੀ ਜਾਂ ਨਹੀਂ।'' ਉਨ੍ਹਾਂ ਨੇ ਲਿਖਿਆ,''ਭਰਤੀਆਂ 'ਚ ਦੇਰੀ, ਉਨ੍ਹਾਂ ਨੂੰ ਭਟਕਾਉਣਾ ਨੌਜਵਾਨਾਂ ਨਾਲ ਅਨਿਆਂ ਹੈ। ਇਹ ਬੰਦ ਕਰੋ।'' 

PunjabKesariਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਸਰਕਾਰੀ ਨੌਕਰੀਆਂ ਦੀ ਭਰਤੀ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਪਿਛਲੇ ਸ਼ੁੱਕਰਵਾਰ ਨੂੰ ਸਾਰੇ ਵਿਭਾਗਾਂ ਤੋਂ ਖਾਲੀ ਅਹੁਦਿਆਂ ਦਾ ਵੇਰਵਾ ਮੰਗਿਆ ਸੀ। ਉਨ੍ਹਾਂ ਨੇ ਅਗਲੇ ਤਿੰਨ ਮਹੀਨਿਆਂ 'ਚ ਭਰਤੀ ਪ੍ਰਕਿਰਿਆ ਸ਼ੁਰੂ ਕਰਦੇ ਹੋਏ 6 ਮਹੀਨਿਆਂ ਅੰਦਰ ਨਿਯੁਕਤੀ ਪੱਤਰ ਵੰਡਣ ਦਾ ਨਿਰਦੇਸ਼ ਦਿੱਤਾ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਹੁਣ ਤੱਕ ਹੋਈਆਂ 3 ਲੱਖ ਭਰਤੀਆਂ ਦੀ ਤਰ੍ਹਾਂ ਹੀ ਪਾਰਦਰਸ਼ੀ ਤਰੀਕੇ ਨਾਲ ਤਿੰਨ ਮਹੀਨਿਆਂ 'ਚ ਭਰਤੀ ਪ੍ਰਕਿਰਿਆ ਸ਼ੁਰੂ ਕਰਨ।


author

DIsha

Content Editor

Related News