ਰਾਫੇਲ ''ਤੇ ਕਾਂਗਰਸ ਨੇ ਫਿਰ ਤੋਂ ਪ੍ਰਧਾਨ ਮੰਤਰੀ ਮੋਦੀ ''ਤੇ ਸਾਧਿਆ ਨਿਸ਼ਾਨਾ

10/17/2018 4:39:06 PM

ਨਵੀਂ ਦਿੱਲੀ-ਕਾਂਗਰਸ ਨੇ ਰਾਫੇਲ ਡੀਲ ਨਾਲ ਜੁੜੇ 'ਨਵੇਂ ਖੁਲਾਸੇ' ਨੂੰ ਲੈ ਕੇ ਅੱਜ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਮੋਦੀ ਆਪਣੀ ਚੁੱਪ ਤੋੜੇ ਅਤੇ ਦੇਸ਼ ਨੂੰ ਦੱਸਣ ਕਿ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜਾਂ 'ਅਨਿਲ ਅੰਬਾਨੀ ਦੇ ਚੌਕੀਦਾਰ' ਹੈ। ਇਸ ਦੇ ਨਾਲ ਕਾਂਗਰਸ ਨੇ ਫਰਾਂਸ ਦੀ ਲੇਬਰ ਸੰਗਠਨ ਸੀ. ਜੀ. ਟੀ. ਅਤੇ ਸੀ. ਬੀ. ਡੀ. ਟੀ. ਦੀ ਡਸਾਲਟ (Dassault) ਕੰਪਨੀ ਦੇ ਸੀ. ਈ. ਓ. ਲੂਸੀ ਸੇਗੇਲਿਨ ਦੇ ਨਾਲ ਬੈਠਕ ਦੇ ਬਿਓਰੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਇਸ ਤੋਂ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫ੍ਰਾਂਸਵਾ ਓਲਾਂਦ ਦੇ ਉਸ ਬਿਆਨ ਦੀ ਪੁਸ਼ਟੀ ਹੋਈ ਹੈ ਕਿ ਮੋਦੀ ਸਰਕਾਰ ਨੇ ਆਫਸੈੱਟ ਸਾਂਝੇਦਾਰ ਦੇ ਤੌਰ 'ਤੇ ਅਨਿਲ ਅੰਬਾਨੀ ਦਾ ਨਾਂ ਸੁਝਿਆ ਸੀ ਅਤੇ ਅਜਿਹੇ 'ਚ ਉਨ੍ਹਾਂ ਦੇ ਕੋਲ ਕੋਈ ਆਪਸ਼ਨ ਨਹੀਂ ਸੀ।

PunjabKesari

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲ ਨੇ ਕਿਹਾ ਹੈ ਕਿ ਦੋਵਾਂ ਲੇਬਰ ਸੰਗਠਨਾਂ ਦੀ ਡਸਾਲਟ ਦੇ ਸੀ. ਈ. ਓ. ਦੇ ਨਾਲ ਬੈਠਕ ਦਾ ਜੋ ਬਿਓਰਾ ਸਾਹਮਣੇ ਆਇਆ ਹੈ, ਉਸ ਤੋਂ ਓਲਾਂਦ ਦੇ ਉਸ ਬਿਆਨ ਦੀ ਪੁਸ਼ਟੀ ਹੋਈ ਹੈ ਕਿ ਉਨ੍ਹਾਂ ਦੇ ਕੋਲ ਆਫਸੈੱਟ ਸਾਂਝੇਦਾਰ ਦੇ ਤੌਰ 'ਤੇ ਰਿਲਾਇੰਸ ਡਿਫੈਂਸ ਤੋਂ ਇਲਾਵਾ ਕੋਈ ਆਪਸ਼ਨਜ਼ ਨਹੀਂ ਸੀ।

PunjabKesari

ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਨ੍ਹਾਂ ਨਵੇਂ ਖੁਲਾਸਿਆਂ ਤੋਂ ਬਾਅਦ ਚੁੱਪ ਕਰ ਕੇ ਨਹੀਂ ਰਹਿ ਸਕਦੇ ਅਤੇ ਉਨ੍ਹਾਂ ਨੂੰ ਹੁਣ ਜਵਾਬ ਦੇਣਾ ਹੋਵੇਗਾ। ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜਾਂ ਅਨਿਲ ਅੰਬਾਨੀ ਦੇ ਚੌਕੀਦਾਰ ਹੈ? ਸੂਰਜੇਵਾਲ ਨੇ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ 'ਰਾਫੇਲ ਘੋਟਾਲੇ' ਨੂੰ ਲੈ ਕੇ ਜਿੰਨਾ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ , ਉਨਾ ਹੀ ਫਸਦੀ ਜਾ ਰਹੀ ਹੈ।

PunjabKesari


iqbal kaur

Content Editor

Related News