ਗੋਆ ’ਚ ਰਾਜਪਾਲ ਨੂੰ ਮਿਲੇ ਕਾਂਗਰਸੀ ਵਿਧਾਇਕ

09/19/2018 2:57:39 AM

ਪਣਜੀ– ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਦੇ ਏਮਜ਼ ’ਚ ਦਾਖਲ ਹੋਣ  ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਮੰਗਲਵਾਰ ਸ਼ਾਮ ਨੂੰ ਕਾਂਗਰਸੀ ਆਗੂਆਂ ਨੇ ਰਾਜਪਾਲ ਮਿ੍ਦੁਲਾ ਸਿਨ੍ਹਾ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਕਿ ਪਾਰਿਕਰ ਸਰਕਾਰ ਨੂੰ ਵਿਧਾਨ ਸਭਾ ’ਚ ਆਪਣਾ ਬਹੁਮਤ ਸਾਬਿਤ ਕਰਨਾ ਚਾਹੀਦਾ ਹੈ। ਦਰਅਸਲ ਗੋਆ ਦੇ ਕਾਂਗਰਸੀ ਵਿਧਾਇਕ ਮੌਜੂਦਾ ਸਰਕਾਰ ਨੂੰ ਬਰਖਾਸਤ ਕਰਨ ਅਤੇ ਬਦਲਵੀਂ ਸਰਕਾਰ ਬਣਾਉਣ  ਲਈ ਦਾਅਵੇਦਾਰੀ ਪੇਸ਼ ਕਰਨ ਦੀ ਮੰਗ ਕਰ ਰਹੇ ਹਨ।
ਰਾਜਪਾਲ  ਨੇ ਕਾਂਗਰਸੀ ਵਿਧਾਇਕਾਂ ਨੂੰ ਭਰੋਸਾ ਦਿੱਤਾ ਹੈ ਕਿ 3-4 ਦਿਨਾਂ ਵਿਚ  ਉਹ ਇਸ ਸਬੰਧੀ ਫੈਸਲਾ ਲੈਣਗੇ। ਵਿਰੋਧੀ ਧਿਰ ਦੇ  ਆਗੂ ਚੰਦਰਕਾਂਤ ਨੇ ਕਿਹਾ ਕਿ  ਅਸੀਂ ਪਹਿਲਾਂ ਤੋਂ ਹੀ ਸਭ ਤੋਂ ਵੱਡੀ ਪਾਰਟੀ ਹਾਂ ਅਤੇ ਅਸੀਂ ਸਦਨ ’ਚ ਆਪਣਾ ਬਹੁਮਤ ਸਾਬਿਤ ਕਰਾਂਗੇ। ਜ਼ਿਕਰਯੋਗ ਹੈ ਕਿ 40 ਮੈਂਬਰਾਂ ਵਾਲੀ ਗੋਆ ਵਿਧਾਨ ਸਭਾ ’ਚ ਕਾਂਗਰਸ ਦੇ 16 ਵਿਧਾਇਕ ਹਨ ਅਤੇ ਇਨ੍ਹਾਂ ਵਿਚੋਂ 15 ਵਿਧਾਇਕਾਂ ਨੇ ਰਾਜਪਾਲ ਨਾਲ ਮੰਗਲਵਾਰ  ਸ਼ਾਮ ਮੁਲਾਕਾਤ ਕੀਤੀ। 
 


Related News