ਛੱਤੀਸਗੜ੍ਹ ’ਚ ਕਾਂਗਰਸ ਬਦਲ ਸਕਦੀ ਹੈ CM, ਸੋਨੀਆ ਨੂੰ ਮਿਲਣ ਦਿੱਲੀ ਆਏ ਭੂਪੇਸ਼ ਬਘੇਲ

Monday, Jul 12, 2021 - 02:33 AM (IST)

ਛੱਤੀਸਗੜ੍ਹ ’ਚ ਕਾਂਗਰਸ ਬਦਲ ਸਕਦੀ ਹੈ CM, ਸੋਨੀਆ ਨੂੰ ਮਿਲਣ ਦਿੱਲੀ ਆਏ ਭੂਪੇਸ਼ ਬਘੇਲ

ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਰਾਜਸਥਾਨ-ਪੰਜਾਬ ਕਾਂਗਰਸ ਦਾ ਅੰਦਰੂਨੀ ਵਿਵਾਦ ਰੁਕਿਆ ਨਹੀਂ ਅਤੇ ਛੱਤੀਸਗੜ੍ਹ ਵਿਚ ਮੁੱਖ ਮੰਤਰੀ ਬਦਲੇ ਜਾਣ ਦੀ ਕਿਆਸਬਾਜ਼ੀ ਤੇਜ਼ ਹੋ ਗਈ ਹੈ। ਚਰਚਾ ਹੈ ਕਿ ਕਾਂਗਰਸ ਭੂਪੇਸ਼ ਬਘੇਲ ਨੂੰ ਹਟਾ ਕੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਉਣ ਅਤੇ ਬਘੇਲ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀ ਜ਼ਿੰਮੇਵਾਰੀ ਸੌਂਪਣ ’ਤੇ ਵਿਚਾਰ ਕਰ ਰਹੀ ਹੈ। ਇਨ੍ਹਾਂ ਕਿਆਸਾਂ ਨੂੰ ਪਰ ਉਦੋਂ ਲੱਗੇ, ਜਦੋਂ ਐਤਵਾਰ ਨੂੰ ਬਘੇਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ 10 ਜਨਪਥ ਪੁੱਜੇ। ਸੋਨੀਆ ਦੀ ਰਿਹਾਇਸ਼ ਦੇ ਬਾਹਰ ਨਿਕਲਦੇ ਹੋਏ ਪੱਤਰਕਾਰਾਂ ਦੇ ਸਵਾਲ ’ਤੇ ਬਘੇਲ ਨੇ ਕਿਹਾ ਕਿ ਹਾਈਕਮਾਨ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਤਾਂ ਉਹ ਅਹੁਦਾ ਛੱਡਣ ਲਈ ਤਿਆਰ ਹਨ।

ਇਹ ਖ਼ਬਰ ਪੜ੍ਹੋ- ZIM v BAN : ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 220 ਦੌੜਾਂ ਨਾਲ ਹਰਾਇਆ


ਉਨ੍ਹਾਂ ਕਿਹਾ ਕਿ ਹਾਈਕਮਾਨ ਦੇ ਕਹਿਣ ’ਤੇ ਹੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਅਤੇ ਉਹ ਜਦੋਂ ਕਹੇਗੀ, ਉਦੋਂ ਹਟਣ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੈਡਮ (ਸੋਨੀਆ ਗਾਂਧੀ) ਨਾਲ ਮੁਲਾਕਾਤ ਨਹੀਂ ਹੋਈ। ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਮਿਲੀ ਅਤੇ ਰਸਮੀ ਗੱਲਬਾਤ ਹੋਈ। ਬਘੇਲ ਨੇ ਕਿਹਾ ਕਿ ਜੇਕਰ ਹਾਈਕਮਾਨ ਮੈਨੂੰ ਚੋਣਾਂ ਦੀ ਜ਼ਿੰਮੇਵਾਰੀ ਦਿੰਦਾ ਹੈ ਤਾਂ ਮੈਂ ਉਸ ਦੇ ਲਈ ਤਿਆਰ ਹਾਂ।

ਇਹ ਖ਼ਬਰ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ- ਰੋਹਿਤ ਸ਼ਰਮਾ ਹਨ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼


ਦਰਅਸਲ ਭੂਪੇਸ਼ ਬਘੇਲ ਨੂੰ ਜਦੋਂ ਮੁੱਖ ਮੰਤਰੀ ਦੀ ਕੁਰਸੀ ਸੌਂਪੀ ਗਈ ਸੀ, ਉਦੋਂ ਹੀ ਚਰਚਾ ਸੀ ਕਿ ਉਨ੍ਹਾਂ ਨੂੰ ਢਾਈ ਸਾਲ ਲਈ ਇਹ ਅਹੁਦਾ ਦਿੱਤਾ ਜਾ ਰਿਹਾ ਹੈ। ਉਸ ਤੋਂ ਬਾਅਦ ਢਾਈ ਸਾਲ ਦੂਜੇ ਨੇਤਾ ਨੂੰ ਮੌਕਾ ਦਿੱਤਾ ਜਾਵੇਗਾ। ਬਘੇਲ ਦੇ ਢਾਈ ਸਾਲ ਪੂਰੇ ਹੋ ਚੁੱਕੇ ਹਨ।
ਸਿੰਘਦੇਵ ਨੂੰ ਮਿਲੇਗਾ ਮੌਕਾ?
ਛੱਤੀਸਗੜ੍ਹ ਸਿਹਤ ਵਿਭਾਗ ਵਲੋਂ ਬਘੇਲ ਅਤੇ ਸਿਹਤ ਮੰਤਰੀ ਟੀ. ਐੱਸ. ਸਿੰਘਦੇਵ ਦੋਵਾਂ ਦੀ ਤਸਵੀਰ ਦੇ ਹੇਠਾਂ ਮੁੱਖ ਮੰਤਰੀ ਲਿਖਿਆ ਹੋਇਆ ਕੋਰੋਨਾ ਟੀਕਾਕਰਨ ਪ੍ਰਮਾਣਪੱਤਰ ਵੰਡ ਦਿੱਤਾ ਗਿਆ। ਹਾਲਾਂਕਿ ਇਸ ਨੂੰ ਮਿਸ ਪ੍ਰਿੰਟ ਦੱਸਿਆ ਗਿਆ ਉਦੋਂ ਤੋਂ ਵੱਖ-ਵੱਖ ਕਿਆਸਬਾਜ਼ੀ ਚੱਲ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News