ਕਾਂਗਰਸ ਦਾ ਮੈਨੀਫੈਸਟੋ ਝੂਠ ਦਾ ਪੁਲੰਦਾ : ਯੋਗੀ

Wednesday, Apr 03, 2019 - 03:22 AM (IST)

ਕਾਂਗਰਸ ਦਾ ਮੈਨੀਫੈਸਟੋ ਝੂਠ ਦਾ ਪੁਲੰਦਾ : ਯੋਗੀ

ਵਾਰਾਨਸੀ, (ਯੂ. ਐੱਨ.ਆਈ.)– ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਾਂਗਰਸ ਦੇ ਮੈਨੀਫੈਸਟੋ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਮੰਗਲਵਾਰ ਕਿਹਾ ਕਿ ਭਾਜਪਾ ਦੇ 5 ਸਾਲ ਦੇ ਰਾਜ ਤੋਂ ਲੋਕ ਖੁਸ਼ ਹਨ। ਉਹ ਨਰਿੰਦਰ ਮੋਦੀ ਨੂੰ ਮੁੜ ਤੋਂ ਪ੍ਰਧਾਨ ਮੰਤਰੀ ਚੁਣਨ ਦਾ ਸੰਕਲਪ ਲੈ ਚੁੱਕੇ ਹਨ। ਇਥੇ ਵੱਖ-ਵੱਖ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਆਏ ਯੋਗੀ ਨੇ ਕਿਹਾ ਕਿ 55 ਪੰਨਿਆਂ ਦਾ ਕਾਂਗਰਸ ਦੇ ਐਲਾਨ ਪੱਤਰ ਵਿਚ ਕੁਝ ਵੀ ਨਹੀਂ ਹੈ। ਲੋਕ ਝਾਂਸੇ ਵਿਚ ਨਹੀਂ ਆਉਣਗੇ। ਉਹ ਕਾਂਗਰਸ ਦੇ 55 ਸਾਲ ਦੇ ਰਾਜਕਾਲ ਨੂੰ ਝੱਲ ਚੁੱਕੇ ਹਨ।


author

Bharat Thapa

Content Editor

Related News