ਏਅਰਪੋਰਟ ''ਤੇ ਟਿਕਟਾਂ ਨੂੰ ਲੈ ਕੇ ਕਾਂਗਰਸ ਵਰਕਰਾਂ ''ਚ ਝੜਪ, ਚੱਲੇ ਘਸੁੰਨ ਮੁੱਕੇ, ਵੀਡੀਓ ਵਾਇਰਲ

Thursday, Oct 16, 2025 - 08:26 AM (IST)

ਏਅਰਪੋਰਟ ''ਤੇ ਟਿਕਟਾਂ ਨੂੰ ਲੈ ਕੇ ਕਾਂਗਰਸ ਵਰਕਰਾਂ ''ਚ ਝੜਪ, ਚੱਲੇ ਘਸੁੰਨ ਮੁੱਕੇ, ਵੀਡੀਓ ਵਾਇਰਲ

ਨੈਸ਼ਨਲ ਡੈਸਕ : ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਅੰਦਰ ਇੱਕ ਮਹੱਤਵਪੂਰਨ ਫੁੱਟ ਸਾਹਮਣੇ ਆਈ ਹੈ। ਬੁੱਧਵਾਰ ਨੂੰ ਪਟਨਾ ਹਵਾਈ ਅੱਡੇ 'ਤੇ ਕਾਂਗਰਸੀ ਵਰਕਰਾਂ ਵਿਚਕਾਰ ਹਿੰਸਕ ਲੜਾਈ ਅਤੇ ਹੰਗਾਮਾ ਹੋ ਗਿਆ। ਵਰਕਰਾਂ ਨੇ ਸੂਬਾ ਪ੍ਰਧਾਨ ਰਾਜੇਸ਼ ਰਾਮ, ਬਿਹਾਰ ਇੰਚਾਰਜ ਕ੍ਰਿਸ਼ਨਾ ਅੱਲਾਵਾਰੂ ਅਤੇ ਨੇਤਾ ਸ਼ਕੀਲ ਅਹਿਮਦ ਖਾਨ ਨੂੰ ਘੇਰ ਲਿਆ, ਜੋ ਦਿੱਲੀ ਤੋਂ ਵਾਪਸ ਆਏ ਸਨ। ਇਸ ਦੌਰਾਨ ਉਨ੍ਹਾਂ ਦੋਸ਼ ਲਗਾਇਆ ਕਿ ਵਿਕਰਮ ਵਿਧਾਨ ਸਭਾ ਸੀਟ 5 ਕਰੋੜ ਰੁਪਏ ਵਿੱਚ ਵੇਚੀ ਗਈ ਹੈ। 

ਪੜ੍ਹੋ ਇਹ ਵੀ : Youtube ਦਾ Server Down! ਯੂਜ਼ਰਸ ਹੋਏ ਪਰੇਸ਼ਾਨ

ਇਹ ਸਭ ਕੁਝ ਉਸ ਸਮੇਂ ਹੋਇਆ ਜਦੋਂ ਕਾਂਗਰਸ ਦੇ ਸੂਬਾ ਪ੍ਰਧਾਨ, ਬਿਹਾਰ ਕਾਂਗਰਸ ਇੰਚਾਰਜ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਪਟਨਾ ਹਵਾਈ ਅੱਡੇ 'ਤੇ ਮੌਜੂਦ ਸਨ। ਇਸ ਤੋਂ ਬਾਅਦ ਕੀਤੀ ਦਾ ਰਹੀ ਨਾਅਰੇਬਾਜ਼ੀ ਦੇਖਦੇ ਹੀ ਦੇਖਦੇ ਹੱਥੋਪਾਈ ਵਿੱਚ ਬਦਲ ਗਈ। ਗੁੱਸੇ ਵਿੱਚ ਆਏ ਵਰਕਰਾਂ ਨੇ ਆਗੂਆਂ ਦੀ ਕਾਰ ਰੋਕ ਲਈ ਅਤੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਸ਼ਰੇਆਮ ਘਸੁੰਨ-ਮੁੱਕੇ ਵੀ ਮਾਰੇ ਗਏ। ਸਥਿਤੀ ਇਸ ਹੱਦ ਤੱਕ ਵਿਗੜ ਗਈ ਕਿ ਸ਼ਕੀਲ ਅਹਿਮਦ ਖਾਨ ਦੀ ਕਾਰ ਦਾ ਸਾਈਡ ਸ਼ੀਸ਼ਾ ਟੁੱਟ ਗਿਆ। ਸਮਰਥਕਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਭੀੜ ਬੇਕਾਬੂ ਰਹੀ। ਇਸ ਹੰਗਾਮੇ ਦੌਰਾਨ ਤਿੰਨੋਂ ਆਗੂ ਕਿਸੇ ਤਰ੍ਹਾਂ ਭੱਜਣ ਵਿੱਚ ਕਾਮਯਾਬ ਹੋ ਗਏ।

ਪੜ੍ਹੋ ਇਹ ਵੀ : ਠੰਡ ਨੂੰ ਲੈ ਕੇ ਬਦਲਿਆ ਸਕੂਲਾਂ ਦਾ ਸਮਾਂ, ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ

ਇਸ ਘਟਨਾ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਕਾਰਕੁਨ ਪਾਰਟੀ 'ਤੇ "ਸੀਟਾਂ ਵੇਚਣ" ਦਾ ਦੋਸ਼ ਲਗਾਉਂਦੇ ਦਿਖਾਈ ਦੇ ਰਹੇ ਹਨ। ਇਸ ਵਿਵਾਦ ਨੇ ਇੱਕ ਵਾਰ ਫਿਰ ਬਿਹਾਰ ਕਾਂਗਰਸ ਦੇ ਅੰਦਰ ਧੜੇਬੰਦੀ ਅਤੇ ਅਸੰਤੁਸ਼ਟੀ ਨੂੰ ਉਜਾਗਰ ਕਰ ਦਿੱਤਾ ਹੈ।

ਪੜ੍ਹੋ ਇਹ ਵੀ : ਦੀਵਾਲੀ ਤੋਂ ਪਹਿਲਾਂ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ ਵੱਡਾ ਬਦਲਾਅ! ਜਾਣੋ 2 ਲੀਟਰ ਤੇਲ ਦੀ ਕੀਮਤ

 


author

rajwinder kaur

Content Editor

Related News