ਸੋਨਭੱਦਰ ਜਾ ਰਹੇ ਕਾਂਗਰਸੀ ਨੇਤਾਵਾਂ ਨੂੰ ਪੁਲਸ ਨੇ ਵਾਰਾਣਸੀ ਏਅਰਪੋਰਟ ''ਤੇ ਰੋਕਿਆ
Saturday, Jul 20, 2019 - 01:56 PM (IST)

ਵਾਰਾਣਸੀ—ਕਾਂਗਰਸੀ ਨੇਤਾ ਦੀਪੇਂਦਰ ਹੁੱਡਾ, ਮੁਕੁਲ ਵਾਸਨਿਕ, ਰਾਜ ਬੱਬਰ, ਰਤਨਜੀਤ ਪ੍ਰਤਾਪ ਨਰਾਇਣ ਸਿੰਘ, ਜਿਤਿਨ ਪ੍ਰਸਾਦ ਅਤੇ ਰਾਜੀਵ ਸ਼ੁਕਲਾ ਨੂੰ ਪੁਲਸ ਨੇ ਵਾਰਾਣਸੀ ਏਅਰਪੋਰਟ 'ਤੇ ਰੋਕ ਦਿੱਤਾ ਹੈ। ਦੱਸ ਦੇਈਏ ਕਿ ਸੋਨਭੱਦਰ 'ਚ ਗੋਲੀਬਾਰੀ ਦਾ ਸ਼ਿਕਾਰ ਹੋਏ ਪੀੜ੍ਹਤਾਂ ਨੂੰ ਮਿਲਣ ਲਈ ਇਹ ਕਾਂਗਰਸੀ ਨੇਤਾ ਜਾ ਰਹੇ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਸੋਨਭੱਦਰ ਗੋਲੀਕਾਂਡ ਦੇ ਪੀੜ੍ਹਤ ਪਰਿਵਾਰਾਂ ਨਾਲ ਮੁਲਾਕਤ ਕਰਨ ਲਈ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ 15 ਹੋਰ ਲੋਕ ਜਾ ਰਹੇ ਸੀ ਪਰ ਉਨ੍ਹਾਂ 'ਚ ਸਿਰਫ 2 ਲੋਕਾਂ ਨੂੰ ਹੀ ਪ੍ਰਿਯੰਕਾ ਗਾਂਧੀ ਨਾਲ ਅੱਗੇ ਜਾਣ ਦਿੱਤਾ ਗਿਆ ਅਤੇ ਬਾਕੀ 13 ਲੋਕਾਂ ਨੂੰ ਗੈਸਟ ਹਾਊਸ ਦੇ ਬਾਹਰ ਹੀ ਰੋਕ ਦਿੱਤਾ ਗਿਆ। ਇਸ ਤੋਂ ਪਹਿਲਾਂ ਪੀੜ੍ਹਤ ਪਰਿਵਾਰਾਂ ਨੂੰ ਮਿਲਣ ਜਾ ਰਹੀ ਪ੍ਰਿਯੰਕਾ ਗਾਂਧੀ ਨੂੰ ਪਹਿਲਾਂ ਪ੍ਰਸ਼ਾਸਨ ਨੇ ਰਸਤੇ 'ਚ ਰੋਕ ਦਿੱਤਾ ਸੀ, ਜਿਸ ਨੂੰ ਲੈ ਕੇ ਵਰਕਰਾਂ ਅਤੇ ਪੁਲਸ ਵਿਚਾਲੇ ਝੜਪਾਂ ਹੋਈਆਂ।
ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਸੋਨਭੱਦਰ 'ਚ ਜ਼ਮੀਨ ਨੂੰ ਲੈ ਕੇ ਦੋ ਪੱਖਾਂ ਧਿਰਾਂ ਵਿਚਾਲੇ ਵਿਵਾਦ ਹੋ ਗਿਆ ਸੀ। ਇਹ ਵਿਵਾਦ ਇੰਨਾ ਵੱਧ ਗਿਆ ਕਿ ਗੋਲੀਆਂ ਤੱਕ ਚੱਲ ਗਈਆਂ, ਜਿਸ 'ਚ ਇੱਕ ਪਿੰਡ ਦੇ 10 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਸੀ. ਐੱਮ. ਯੋਗੀ ਅਦਿਤਿਆਨਾਥ ਨੇ ਦੁੱਖ ਪ੍ਰਗਟਾਉਂਦਿਆਂ ਜ਼ਿਲਾ ਅਧਿਕਾਰੀਆਂ ਨੂੰ ਜ਼ਖਮੀਆਂ ਦੀ ਹਰ ਸੰਭਵ ਮਦਦ ਕਰਨ ਲਈ ਆਦੇਸ਼ ਦਿੱਤਾ।