ਕਾਂਗਰਸ ਆਗੂ ਸੋਨੀਆ ਗਾਂਧੀ ਦੀ ਮਾਂ ਦਾ ਇਟਲੀ 'ਚ ਦੇਹਾਂਤ

Wednesday, Aug 31, 2022 - 05:32 PM (IST)

ਕਾਂਗਰਸ ਆਗੂ ਸੋਨੀਆ ਗਾਂਧੀ ਦੀ ਮਾਂ ਦਾ ਇਟਲੀ 'ਚ ਦੇਹਾਂਤ

ਇੰਟਰਨੈਸ਼ਨਲ ਡੈਸਕ/ਨਵੀਂ ਦਿੱਲੀ (ਏ.ਐੱਨ.ਆਈ.): ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਸੋਨੀਆ ਗਾਂਧੀ ਦੀ ਮਾਂ ਪਾਓਲਾ ਮਾਈਨੋ ਦਾ ਇਟਲੀ ਸਥਿਤ ਉਨ੍ਹਾਂ ਦੇ ਘਰ 'ਚ ਦੇਹਾਂਤ ਹੋ ਗਿਆ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। 

PunjabKesari

ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਕਿ ਸੋਨੀਆ ਗਾਂਧੀ ਦੀ ਮਾਂ ਦੀ ਮੌਤ 27 ਅਗਸਤ 2022 ਨੂੰ ਇਟਲੀ 'ਚ ਉਨ੍ਹਾਂ ਦੀ ਰਿਹਾਇਸ਼ 'ਤੇ ਹੋਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਬੀਤੇ ਦਿਨ ਸੋਨੀਆ ਗਾਂਧੀ ਦੀ ਮਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਇੰਡੋਨੇਸ਼ੀਆ : ਬੱਸ ਸਟਾਪ 'ਚ ਦਾਖਲ ਹੋਇਆ ਟਰੱਕ, 11 ਲੋਕਾਂ ਦੀ ਮੌਤ

PunjabKesari

ਦੱਸ ਦੇਈਏ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਆਪਣੀ ਨਾਨੀ ਨੂੰ ਮਿਲਣ ਲਈ ਪਿਛਲੇ ਕੁਝ ਸਾਲਾਂ ਵਿੱਚ ਕਈ ਵਾਰ ਇਟਲੀ ਗਏ ਸਨ। 2020 ਵਿੱਚ ਜਦੋਂ ਰਾਹੁਲ ਗਾਂਧੀ ਨੂੰ ਆਪਣੇ ਲਗਾਤਾਰ ਵਿਦੇਸ਼ ਦੌਰਿਆਂ ਨੂੰ ਲੈ ਕੇ ਕੁਝ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਬੰਧੀ ਪਾਰਟੀ ਨੇ ਕਿਹਾ ਸੀ ਕਿ ਉਹ ਆਪਣੇ ਬੀਮਾਰ ਰਿਸ਼ਤੇਦਾਰ ਨੂੰ ਮਿਲਣ ਲਈ ਇਟਲੀ ਦੇ ਨਿੱਜੀ ਦੌਰੇ 'ਤੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News