ਕਾਂਗਰਸ ਦੇ ਐੱਮ. ਪੀ. ਇਮਰਾਨ ਨੇ ਹਮਾਸ ਦੀ ਤੁਲਨਾ ਕੀਤੀ ਸ਼ਹੀਦ ਭਗਤ ਸਿੰਘ ਨਾਲ, ਫਿਰ ਪਲਟੇ

Friday, Oct 24, 2025 - 10:35 PM (IST)

ਕਾਂਗਰਸ ਦੇ ਐੱਮ. ਪੀ. ਇਮਰਾਨ ਨੇ ਹਮਾਸ ਦੀ ਤੁਲਨਾ ਕੀਤੀ ਸ਼ਹੀਦ ਭਗਤ ਸਿੰਘ ਨਾਲ, ਫਿਰ ਪਲਟੇ

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਨੇ ਫਲਸਤੀਨੀ ਸੰਗਠਨ ਹਮਾਸ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰ ਕੇ ਵਿਵਾਦ ਛੇੜ ਦਿੱਤਾ ਪਰ ਬਾਅਦ ’ਚ ਉਨ੍ਹਾਂ ਆਪਣੀ ਟਿੱਪਣੀ ਵਾਪਸ ਲੈ ਲਈ।

ਭਾਜਪਾ ਨੇ ਰਾਹੁਲ ਗਾਂਧੀ ਨੂੰ ਇਸ ਮੁੱਦੇ ’ਤੇ ਮੁਆਫ਼ੀ ਮੰਗਣ ਲਈ ਕਿਹਾ। ਵਿਵਾਦ ਪਿੱਛੋਂ ਮਸੂਦ ਨੇ ਆਪਣਾ ਬਿਆਨ ਵਾਪਸ ਲੈ ਲਿਆ ਤੇ ਦਾਅਵਾ ਕੀਤਾ ਕਿ ਉਨ੍ਹਾਂ ਕੋਈ ਤੁਲਨਾ ਨਹੀਂ ਕੀਤੀ। ਭਗਤ ਸਿੰਘ ਸ਼ਹੀਦ-ਏ-ਆਜ਼ਮ ਹਨ ਤੇ ਉਨ੍ਹਾਂ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ।

ਭਾਜਪਾ ਨੇਤਾ ਅਤੇ ਇਸ ਦੇ ਆਈ. ਟੀ. ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ‘ਐਕਸ’ ’ਤੇ ਪੋਸਟ ਕਰਦੇ ਹੋਏ ਕਿਹਾ ਕਿ ਬਿਹਾਰ ਚੋਣਾਂ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਵੱਲੋਂ ਭਗਤ ਸਿੰਘ ਦੀ ਤੁਲਨਾ ਅੱਤਵਾਦੀ ਸੰਗਠਨ ਹਮਾਸ ਨਾਲ ਕਰਨਾ ਇਕ ਯੋਜਨਾਬੱਧ ਰਣਨੀਤੀ ਦਾ ਹਿੱਸਾ ਹੈ। ਇਹ ਬਿਹਾਰੀਆਂ ਦਾ ਅਪਮਾਨ ਹੈ। ਭਗਤ ਸਿੰਘ ਦਾ ਬਿਹਾਰ ਨਾਲ ਡੂੰਘਾ ਸਬੰਧ ਸੀ।

ਉਨ੍ਹਾਂ ਕਿਹਾ ਕਿ ਕੇਂਦਰੀ ਅਸੈਂਬਲੀ ’ਚ ਬੰਬ ਧਮਾਕੇ ਦੀ ਘਟਨਾ ’ਚ ਉਨ੍ਹਾਂ ਦੇ ਸਾਥੀ ਬਟੁਕੇਸ਼ਵਰ ਦੱਤ ਬਿਹਾਰ ਤੋਂ ਸਨ। ਵੈਸ਼ਾਲੀ ਤੋਂ ਯੋਗੇਂਦਰ ਸ਼ੁਕਲਾ ਵਰਗੇ ਕ੍ਰਾਂਤੀਕਾਰੀ ਵੀ ਉਨ੍ਹਾਂ ਨਾਲ ਕੈਦ ਕੀਤੇ ਗਏ ਸਨ ਜਿਨ੍ਹਾਂ ਨੇ ਭਗਤ ਸਿੰਘ ਦੇ ਵਿਚਾਰਾਂ ਨੂੰ ਅੱਗੇ ਵਧਾਇਆ ਸੀ।


author

Rakesh

Content Editor

Related News