ਫੋਨ ''ਤੇ ਹੋ ਘਰਵਾਲੇ ਨਾਲ ਹੋਈ ਨੋਕ-ਝੋਕ, ਗੁੱਸੇ ''ਚ ਪਤਨੀ ਨੇ ਚੱਕ ਲਈ ਰੱਸੀ ਤੇ ਫਿਰ...
Friday, Oct 10, 2025 - 03:05 PM (IST)

ਵੈੱਬ ਡੈਸਕ : ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਪਾਨਾਪੁਰ ਥਾਣਾ ਇਲਾਕੇ ਵਿਚ ਪਰਿਵਾਰਕ ਵਿਵਾਦ ਵਿਚ ਇਕ ਮਹਿਲਾ ਨੇ ਆਪਣੇ ਗਲੇ ਵਿਚ ਰੱਸੀ ਦਾ ਫੰਦਾ ਲਗਾ ਕੇ ਛੱਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
ਪੁਲਸ ਸੂਤਰਾਂ ਨੇ ਅੱਜ ਇਥੇ ਦੱਸਿਆ ਕਿ ਸੋਨਬਰਸਾ ਪਿੰਡ ਨਿਵਾਸੀ ਮੁਸ਼ਰਫ ਆਲਮ ਦੀ ਪਤਨੀ ਗੁਲਸ਼ਨ ਖਾਤੂਨ (22) ਦਾ ਪਤੀ ਬੈਂਗਲੁਰੂ ਵਿਚ ਰਹਿ ਕੇ ਕੰਮ ਕਰਦਾ ਹੈ। ਪਤੀ ਦੇ ਨਾਲ ਮੋਬਾਈਲ ਫੋਨ ਉੱਤੇ ਕਿਸੇ ਗੱਲ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗੁਲਸ਼ਨ ਖਾਤੂਨ ਨੇ ਆਪਣੇ ਗਲੇ ਵਿਚ ਰੱਸੀ ਦਾ ਫੰਦਾ ਲਾ ਕੇ ਖੁਦਕੁਸ਼ੀ ਕਰ ਲਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਮ੍ਰਿਤਕਾ ਦੇ ਸਹੁਰੇ ਵਾਲਿਆਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਇਧਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਹੈ। ਪੁਲਸ ਘਟਨਾ ਦੇ ਸਬੰਧ ਵਿਚ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e