ਅਦਾਕਾਰ ਪਵਨ ਸਿੰਘ ਦੀ ਪਤਨੀ ਜੋਤੀ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਕੀਤੀ ਮੁਲਾਕਾਤ
Friday, Oct 10, 2025 - 04:02 PM (IST)

ਪਟਨਾ- ਭੋਜਪੁਰੀ ਗਾਇਕ ਅਤੇ ਅਭਿਨੇਤਾ ਪਵਨ ਸਿੰਘ ਦੀ ਪਤਨੀ ਜੋਤੀ ਸਿੰਘ ਨੇ ਸ਼ੁੱਕਰਵਾਰ ਨੂੰ ਜਨਸੁਰਾਜ ਪਾਰਟੀ ਦੇ ਸੰਸਥਾਪਕ ਅਤੇ ਰਾਜਨੀਤਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਸ਼ੇਖਪੁਰਾ ਸਥਿਤ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਇਸ ਮੁਲਾਕਾਤ ਨੇ ਬਿਹਾਰ ਦੇ ਰਾਜਨੀਤਕ ਗਲਿਆਰਿਆਂ 'ਚ ਹੱਲਚੱਲ ਮਚਾ ਦਿੱਤੀ, ਹਾਲਾਂਕਿ ਜੋਤੀ ਸਿੰਘ ਨੇ ਸਾਫ਼ ਕੀਤਾ ਕਿ ਉਨ੍ਹਾਂ ਦਾ ਮਕਸਦ ਚੋਣ ਰਾਜਨੀਤੀ ਨਾਲ ਜੁੜਿਆ ਨਹੀਂ ਹੈ। ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜੋਤੀ ਸਿੰਘ ਨੇ ਕਿਹਾ,''ਮੈਂ ਇੱਥੇ ਕਿਸੇ ਚੋਣ 'ਚ ਹਿੱਸਾ ਲੈਣ ਜਾਂ ਟਿਕਟ ਲਈ ਨਹੀਂ ਆਈ ਹਾਂ। ਮੇਰੇ ਨਾਲ ਜੋ ਅਨਿਆਂ ਹੋਇਆ ਹੈ, ਉਹ ਕਿਸੇ ਹੋਰ ਔਰਤ ਨਾਲ ਨਾ ਹੋਵੇ। ਮੈਂ ਉਨ੍ਹਾਂ ਸਾਰੀਆਂ ਔਰਤਾਂ ਦੀ ਆਵਾਜ਼ ਬਣਨਾ ਚਾਹੁੰਦੀ ਹਾਂ ਜੋ ਅਨਿਆਂ ਦਾ ਸਾਹਮਣਾ ਕਰ ਰਹੀਆਂ ਹਨ।''
ਉਨ੍ਹਾਂ ਕਿਹਾ ਕਿ ਉਹ ਸਮਾਜ 'ਚ ਔਰਤਾਂ ਦੇ ਅਧਿਕਾਰਾਂ ਅਤੇ ਸਨਮਾਨ ਲਈ ਕੰਮ ਕਰਨਾ ਚਾਹੁੰਦੀ ਹੈ ਅਤੇ ਇਸੇ ਮਕਸਦ ਨਾਲ ਪ੍ਰਸ਼ਾਂਤ ਕਿਸ਼ੋਰ ਨੂੰ ਮਿਲਣ ਆਈ ਸੀ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਜੋਤੀ ਸਿੰਘ ਉਨ੍ਹਾਂ ਨਾਲ 2 ਸਾਲ ਪਹਿਲਾਂ ਵੀ ਕੁਝ ਸਾਥੀਆਂ ਨਾਲ ਮਿਲੀ ਸੀ। ਉਨ੍ਹਾਂ ਸਪੱਸ਼ਟ ਕੀਤਾ,''ਜਨਸੁਰਾਜ ਪਾਰਟੀ ਕਿਸੇ ਵਿਅਕਤੀ ਵਿਸ਼ੇਸ਼ ਲਈ ਆਪਣੇ ਨਿਯਮਾਂ 'ਚ ਤਬਦੀਲੀ ਨਹੀਂ ਕਰਦੀ। ਉਨ੍ਹਾਂ ਸਪੱਸ਼ਟ ਕੀਤਾ,''ਜਨਸੁਰਾਜ ਪਾਰਟੀ ਕਿਸੇ ਵਿਅਕਤੀ ਵਿਸ਼ੇਸ਼ ਲਈ ਆਪਣੇ ਨਿਯਮਾਂ 'ਚ ਤਬਦੀਲੀ ਨਹੀਂ ਕਰਦੀ। ਆਰਾ ਖੇਤਰ ਤੋਂ ਪਹਿਲਾਂ ਹੀ ਡਾ. ਵਿਜੇ ਗੁਪਤਾ ਪਾਰਟੀ ਉਮੀਦਵਾਰ ਐਲਾਨ ਕੀਤੇ ਜਾ ਚੁੱਕੇ ਹਨ ਅਤੇ ਇਸ 'ਚ ਹੁਣ ਕੋਈ ਤਬਦੀਲੀ ਨਹੀਂ ਹੋਵੇਗੀ।'' ਰਾਜਨੀਤਕ ਵਿਸ਼ਲੇਸ਼ਕ ਅਸ਼ੋਕ ਮਿਸ਼ਰਾ ਦਾ ਮੰਨਣਾ ਹੈ ਕਿ ਇਹ ਮੁਲਾਕਾਤ ਸਮਾਜਿਕ ਮੁੱਦਿਆਂ 'ਤੇ ਗੱਲਬਾਤ ਦੀ ਕੋਸ਼ਿਸ਼ ਹੋ ਸਕਦਾ ਹੈ ਪਰ ਚੋਣ ਦ੍ਰਿਸ਼ਟੀ ਨਾਲ ਇਸ ਦਾ ਤੁਰੰਤ ਕੋਈ ਪ੍ਰਭਾਵ ਨਹੀਂ ਦਿੱਸਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8