ਕਾਂਗਰਸ ਨੇਤਾ ਨੇ ਜ਼ਬਰਨ ਫੜਿਆ ਮਹਿਲਾ ਵਿਧਾਇਕ ਦਾ ਹੱਥ, ਵੀਡੀਓ ਵਾਇਰਲ

08/19/2017 1:32:11 PM

ਨਵੀਂ ਦਿੱਲੀ— ਕਾਂਗਰਸ ਨੇਤਾ ਵੱਲੋਂ ਜਨਤਕ ਪ੍ਰੋਗਰਾਮ 'ਚ ਮਹਿਲਾ ਵਿਧਾਇਕ ਦਾ ਹੱਥ ਫੜਨ ਦਾ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਦੀ ਕਲਿੱਪ 15 ਅਗਸਤ ਦੇ ਦਿਨ ਦੇ ਪ੍ਰੋਗਰਾਮ ਦੀ ਹੈ, ਜਿਸ 'ਚ ਕਰਨਾਟਕ ਦੇ ਕਾਂਗਰਸ ਦੀ ਮਦਿਕੇਰੀ ਯੂਨਿਟ ਦੇ ਸਾਬਕਾ ਚੇਅਰਮੈਨ ਟੀ.ਪੀ. ਰਮੇਸ਼ ਵਿਧਾਨ ਪ੍ਰੀਸ਼ਦ ਮੈਂਬਰ ਵੀਨਾ ਅਚੱਯਾ ਦਾ ਹੱਥ ਫੜ ਰਹੇ ਹਨ। ਉਨ੍ਹਾਂ ਦੀ ਇਸ ਹਰਕਤ 'ਤੇ ਵੀਨਾ ਅਸਹਿਜ ਹੋ ਕੇ ਮੁਸਕੁਰਾਉਂਦੇ ਹੋਏ ਉਨ੍ਹਾਂ ਦਾ ਹੱਥ ਹਟਾ ਦਿੰਦੀ ਹੈ।
ਸੋਸ਼ਲ ਮੀਡੀਆ 'ਤੇ ਇਸ ਵੀਡੀਓ ਦੇ ਵਾਇਰਲ ਹੁੰਦੇ ਅਤੇ ਰਮੇਸ਼ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਇਸ ਸੰਬੰਧ 'ਚ ਜਦੋਂ ਮਹਿਲਾ ਵਿਧਾਇਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਟੀ.ਪੀ. ਰਮੇਸ਼ ਨੇ ਉਨ੍ਹਾਂ ਦਾ ਹੱਥ ਫੜਦੇ ਹੋਏ ਕਿਹਾ ਕਿ ਤੂੰ ਹੁਣ ਪਤਨੀ ਹੋ ਗਈ ਹੈਂ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਫਿਲਹਾਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਉਹ ਕਾਂਗਰਸ ਪਾਰਟੀ ਆਲਾਕਮਾਨ ਨਾਲ ਗੱਲ ਕਰਨ ਤੋਂ ਬਾਅਦ ਹੀ ਵਿਧਾਇਕ ਦੇ ਖਿਲਾਫ ਕਦਮ ਚੁੱਕੇਗੀ।
ਵੀਨਾ ਨੇ ਇਹ ਵੀ ਦੱਸਿਆ ਕਿ ਪ੍ਰੋਗਰਾਮ ਤੋਂ ਬਾਅਦ ਜਦੋਂ ਉਹ ਘਰ ਪੁੱਜੀ ਤਾਂ ਰਮੇਸ਼ ਦਾ ਉਨ੍ਹਾਂ ਕੋਲ ਫੋਨ ਵੀ ਆਇਆ ਸੀ। ਉਹ ਆਪਣੀ ਹਰਕਤ ਲਈ ਸ਼ਰਮਿੰਦਾ ਸਨ ਅਤੇ ਮੁਆਫ਼ੀ ਮੰਗ ਰਹੇ ਸਨ, ਜਦੋਂ ਕਿ ਵੀਨਾ ਤੋਂ ਜਨਤਕ ਤੌਰ 'ਤੇ ਵੀ ਮੁਆਫ਼ੀ ਮੰਗਣ ਲਈ ਤਿਆਰ ਹਨ ਪਰ ਟੀ.ਪੀ. ਰਮੇਸ਼ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬਹੁਤ ਹੀ ਸੌਖੀ ਤਰ੍ਹਾਂ ਇਨ੍ਹਾਂ ਦੋਸ਼ਾਂ ਨੂੰ ਖੰਡਨ ਕਰ ਕੇ ਕਿਹਾ ਕਿ ਅਜਿਹਾ ਕਰਨ ਦੇ ਪਿੱਛੇ ਉਨ੍ਹਾਂ ਦੀ ਗਲਤ ਨੀਅਤ ਨਹੀਂ ਸੀ।


Related News