60 ਸਾਲ ਦੀ ਉਮਰ ''ਚ ਵਿਆਹ ਦੇ ਬੰਧਨ ''ਚ ਬੱਝੇ ਕਾਂਗਰਸ ਜਨਰਲ ਸਕੱਤਰ

Monday, Mar 09, 2020 - 02:12 PM (IST)

60 ਸਾਲ ਦੀ ਉਮਰ ''ਚ ਵਿਆਹ ਦੇ ਬੰਧਨ ''ਚ ਬੱਝੇ ਕਾਂਗਰਸ ਜਨਰਲ ਸਕੱਤਰ

ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਮੁਕੁਲ ਵਾਸਨਿਕ ਨੇ 60 ਸਾਲ ਦੀ ਉਮਰ 'ਚ ਐਤਵਾਰ ਨੂੰ ਵਿਆਹ ਕਰਵਾਇਆ। ਵਾਸਨਿਕ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਵਾਸਨਿਕ ਦਿੱਲੀ ਦੇ ਇਕ ਪੰਜ ਸਿਤਾਰਾ ਹੋਟਲ 'ਚ ਰਵੀਨਾ ਖੁਰਾਨਾ ਨਾਲ ਵਿਆਹ ਦੇ ਬੰਧਨ 'ਚ ਬੱਝੇ। ਸੂਤਰਾਂ ਮੁਤਾਬਕ ਸਾਬਕਾ ਕੇਂਦਰੀ ਮੰਤਰੀ ਵਾਸਨਿਕ ਅਤੇ ਰਵੀਨਾ ਖੁਰਾਨਾ ਪੁਰਾਣੇ ਮਿੱਤਰ ਹਨ ਅਤੇ ਹੁਣ ਜਾ ਕੇ ਦੋਹਾਂ ਨੇ ਵਿਆਹ ਦਾ ਫੈਸਲਾ ਕੀਤਾ। ਰਵੀਨਾ ਇਕ ਪ੍ਰਾਈਵੇਟ ਕੰਪਨੀ 'ਚ ਵੱਡੇ ਅਹੁਦੇ 'ਤੇ ਤਾਇਨਾਤ ਦੱਸੀ ਜਾਂਦੀ ਹੈ।

PunjabKesari

ਓਧਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ, ਅੰਬਿਕਾ ਸੋਨੀ, ਬੀ. ਕੇ. ਹਰੀਪ੍ਰਸਾਦ ਅਤੇ ਆਨੰਦ ਸ਼ਰਮਾ ਨਵੇਂ ਵਿਆਹੇ ਜੋੜੇ ਨੂੰ ਵਧਾਈ ਦੇਣ ਪੁੱਜੇ। ਅਸ਼ੋਕ ਗਹਿਲੋਤ ਨੇ ਟਵੀਟ ਜ਼ਰੀਏ ਵੀ ਵਾਸਨਿਕ ਨੂੰ ਜ਼ਿੰਦਗੀ ਦੀ ਨਵੀਂ ਪਾਰੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਤਸਵੀਰਾਂ ਸ਼ੇਅਰ ਕੀਤੀਆਂ। ਗਹਿਲੋਤ ਨੇ ਟਵੀਟ ਜ਼ਰੀਏ ਹੀ ਵਾਸਨਿਕ ਦੇ ਵਿਆਹ ਦੀ ਖ਼ਬਰ ਜਨਤਕ ਹੋਈ।


author

Tanu

Content Editor

Related News