ਬੇਰੁਜ਼ਗਾਰੀ ਦੀ ਸਮੱਸਿਆ ਲਈ ਕਾਂਗਰਸ-ਭਾਜਪਾ ਬਰਾਬਰ ਦੀ ਜ਼ਿੰਮੇਵਾਰ : ਮਾਇਆਵਤੀ
Thursday, Jul 01, 2021 - 01:30 PM (IST)
 
            ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਵੀਰਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਸਮੇਤ ਦੇਸ਼ 'ਚ ਦਿਨੋਂ-ਦਿਨ ਭਿਆਨਕ ਹੋ ਰਹੀ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਜੇਕਰ ਜਲਦ ਨਹੀਂ ਕੀਤਾ ਗਿਆ ਤਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹਾਲਤ ਵੀ ਕਾਂਗਰਸ ਦੀ ਤਰ੍ਹਾਂ ਹੋਵੇਗੀ। ਮਾਇਆਵਤੀ ਨੇ ਟਵੀਟ ਕਰ ਕੇ ਕਿਹਾ,''ਸਿੱਖਿਅਤ ਬੇਰੁਜ਼ਗਾਰਾਂ ਦਾ ਸੜਕ ਕਿਨਾਰੇ ਪਕੌੜ ਤਲ ਕੇ, ਮਜ਼ਦੂਰੀ ਕਰ ਕੇ ਜੀਵਨ ਬਤੀਤ ਕਰਨਾ ਬੇਹੱਦ ਮੰਦਭਾਗੀ ਅਤੇ ਚਿੰਤਾਜਨਕ ਹੈ। ਇਸ ਲਈ ਕਾਂਗਰਸ ਤੋਂ ਇਲਾਵਾ ਮੌਜੂਦਾ ਭਾਜਪਾ ਸਰਕਾਰ ਵੀ ਬਰਾਬਰ ਜ਼ਿੰਮੇਵਾਰ ਹੈ। ਜੇਕਰ ਇਸ ਸਮੱਸਿਆ ਦਾ ਤੁਰੰਤ ਹੱਲ ਨਹੀਂ ਕੀਤਾ ਗਿਆ ਤਾਂ ਕਾਂਗਰਸ ਦੀ ਤਰ੍ਹਾਂ ਭਾਜਪਾ ਦੀ ਦੁਰਦਸ਼ਾ ਹੋਵੇਗੀ।'' ਉਨ੍ਹਾਂ ਕਿਹਾ,''ਯੂ.ਪੀ. ਅਤੇ ਪੂਰੇ ਦੇਸ਼ ਭਰ 'ਚ ਕਰੋੜਾਂ ਨੌਜਵਾਨ ਅਤੇ ਸਿੱਖਿਅਤ ਬੇਰੁਜ਼ਗਾਰ ਲੋਕ ਸੜਕ ਕਿਨਾਰੇ ਪਕੌੜੇ ਵੇਚਣ ਅਤੇ ਆਪਣਾ ਜੀਵਨ ਬਤੀਤ ਕਰਨ ਲਈ ਮਜ਼ਦੂਰੀ ਆਦਿ ਕਰਨ ਨੂੰ ਵੀ ਮਜ਼ਬੂਰ ਹਨ ਅਤੇ ਉਨ੍ਹਾਂ ਦਾ ਮਾਤਾ-ਪਿਤਾ ਤੇ ਪਰਿਵਾਰ ਜੋ ਇਹ ਸਭ ਦੇਖ ਰਹੇ ਹਨ ਉਨ੍ਹਾਂ ਦੀ ਪਰੇਸ਼ਾਨੀ ਨੂੰ ਸਮਝਿਆ ਜਾ ਸਕਦਾ ਹੈ, ਜੋ ਇਹ ਦੁਖਦ, ਮੰਦਭਾਗੀ ਅਤੇ ਬੇਹੱਦ ਚਿੰਤਾਜਨਕ ਹੈ।''
 ਬਸਪਾ ਮੁਖੀ ਨੇ ਕਿਹਾ,''ਬੀ.ਐੱਸ.ਪੀ. ਦੇਸ਼ 'ਚ ਨੌਜਵਾਨਾਂ ਲਈ ਅਜਿਹੀ ਭਿਆਨਕ ਸਥਿਤੀ ਪੈਦਾ ਕਰਨ ਲਈ ਕੇਂਦਰ ਦੇ ਨਾਲ-ਨਾਲ ਕਾਂਗਰਸ ਨੂੰ ਵੀ ਬਰਾਬਰ ਦੀ ਜ਼ਿੰਮੇਵਾਰ ਮੰਨਦੀ ਹੈ।'' ਉਨ੍ਹਾਂ ਕਿਹਾ,''ਜੇਕਰ ਭਾਜਪਾ ਵੀ, ਕਾਂਗਰਸ ਪਾਰਟੀ ਦੇ ਨਕਸ਼ੇਕਦਮ 'ਤੇ ਹੀ ਚੱਲਦੀ ਰਹੀ ਤਾਂ ਫਿਰ ਇਸ ਪਾਰਟੀ ਦਾ ਵੀ ਉਹੀ ਹਾਲਤ ਹੋਵੇਗੀ, ਜੋ ਕਾਂਗਰਸ ਦੀ ਹੋ ਚੁਕੀ ਹੈ, ਜਿਸ 'ਤੇ ਭਾਜਪਾ ਨੂੰ ਗੰਭੀਰਤਾ ਨਾਲ ਜ਼ਰੂਰ ਸੋਚਣਾ ਚਾਹੀਦਾ, ਕਿਉਂਕਿ ਉਨ੍ਹਾਂ ਦੀ ਅਜਿਹੀ ਨੀਤੀ ਨਾਲ ਨਾ ਤਾਂ ਜਨਕਲਿਆਣ ਅਤੇ ਨਾ ਹੀ ਦੇਸ਼ ਦੀ ਆਤਮਨਿਰਭਰਤਾ ਸੰਭਵ ਹੋ ਪਾ ਰਹੀ ਹੈ।''