ਮੋਦੀ ਨੂੰ ਇਕੱਲੇ ਨਹੀਂ ਹਰਾ ਸਕਦੇ, ਕਾਂਗਰਸ ਨੇ ਮੰਨ ਲਿਆ : ਸਮ੍ਰਿਤੀ

Saturday, Jun 24, 2023 - 11:43 AM (IST)

ਮੋਦੀ ਨੂੰ ਇਕੱਲੇ ਨਹੀਂ ਹਰਾ ਸਕਦੇ, ਕਾਂਗਰਸ ਨੇ ਮੰਨ ਲਿਆ : ਸਮ੍ਰਿਤੀ

ਨਵੀਂ ਦਿੱਲੀ, (ਯੂ.ਐੱਨ. ਆਈ.)- ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਸ਼ੁੱਕਰਵਾਰ ਨੂੰ ਪਟਨਾ ’ਚ ਵਿਰੋਧੀ ਧਿਰ ਦੀ ਬੈਠਕ ’ਤੇ ਵਿਅੰਗ ਕਸਦੇ ਹੋਏ ਕਿਹਾ ਕਿ ਕਾਂਗਰਸ ਨੇ ਮੰਨ ਲਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕੱਲੇ ਹਰਾ ਨਹੀਂ ਸਕਦੀ ਅਤੇ ਇਸ ਦੇ ਲਈ ਉਸ ਨੂੰ ਮਦਦ ਦੀ ਲੋੜ ਹੈ।

ਸ਼੍ਰੀਮਤੀ ਈਰਾਨੀ ਨੇ ਸ਼ੁੱਕਰਵਾਰ ਨੂੰ ਭਾਜਪਾ ਹੈੱਡਕੁਆਰਟਰ ’ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਜਨਤਕ ਤੌਰ ’ਤੇ ਇਹ ਐਲਾਨ ਕਰਨ ਲਈ ਵਿਸ਼ੇਸ਼ ਰੂਪ ’ਚ ਕਾਂਗਰਸ ਦਾ ਧੰਨਵਾਦ ਕਰਦੀ ਹਾਂ ਕਿ ਉਹ ਇਕੱਲੇ ਮੋਦੀ ਨੂੰ ਨਹੀਂ ਹਰਾ ਸਕਦੀ ਹੈ ਅਤੇ ਅਜਿਹਾ ਕਰਨ ਲਈ ਉਨ੍ਹਾਂ ਨੂੰ ਦੂਜਿਆਂ ਦੇ ਸਮਰਥਨ ਦੀ ਲੋੜ ਹੈ। 

ਉਨ੍ਹਾਂ ਕਿਹਾ ਕਿ ਇਹ ਹਾਸੋਹੀਣਾ ਹੈ ਕਿ ਜਿਨ੍ਹਾਂ ਨੇਤਾਵਾਂ ਨੇ ਐਮਰਜੈਂਸੀ ਦੌਰਾਨ ਲੋਕਤੰਤਰ ਦੀ ਹੱਤਿਆ ਵੇਖੀ, ਉਹ ਅੱਜ ਕਾਂਗਰਸ ਦੀ ਅਗਵਾਈ ’ਚ ਇਕੱਠੇ ਹੋ ਰਹੇ ਹਨ। ਆਮ ਆਦਮੀ ਪਾਰਟੀ (ਆਪ) ਵੱਲੋਂ ਕਾਂਗਰਸ ਨੂੰ ਦਿੱਤੇ ਗਏ ਐਲਟੀਮੇਟਮ ਕਿ ਜੇਕਰ ਕਾਂਗਰਸ ਦਿੱਲੀ ਆਰਡੀਨੈਂਸ ਖਿਲਾਫ ਪਾਰਟੀ ਦਾ ਸਮਰਥਨ ਨਹੀਂ ਕਰਦੀ ਹੈ ਤਾਂ ਉਹ ਸਾਂਝੇ ਵਿਰੋਧੀ ਧਿਰ ਤੋਂ ਬਾਹਰ ਨਿਕਲ ਜਾਵੇਗੀ, ਦੇ ਬਿਆਨ ’ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੋ ਪਾਰਟੀਆਂ ਵਿਕਾਸ ਲਈ ਇਕੱਠੀਆਂ ਨਹੀਂ ਆ ਸਕਦੀਆਂ, ਉਹ ਰਾਜਨੀਤਕ ਬਲੈਕਮੇਲ ਦਾ ਸਹਾਰਾ ਲੈ ਰਹੀਆਂ ਹਨ।


author

Rakesh

Content Editor

Related News