ਵੰਦੇ ਮਾਤਰਮ ’ਤੇ ਕਾਂਗਰਸ ਦਾ ਇਤਰਾਜ਼ ‘ਅਰਾਜਕਤਾਵਾਦੀ ਸੋਚ’: ਨਬੀਨ

Thursday, Sep 10, 2026 - 03:39 AM (IST)

ਵੰਦੇ ਮਾਤਰਮ ’ਤੇ ਕਾਂਗਰਸ ਦਾ ਇਤਰਾਜ਼ ‘ਅਰਾਜਕਤਾਵਾਦੀ ਸੋਚ’: ਨਬੀਨ

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਨਿਤਿਨ ਨਬੀਨ ਨੇ ਬੁੱਧਵਾਰ ਨੂੰ ਵੰਦੇ ਮਾਤਰਮ ਨੂੰ ਪੂਰਨ ਤੌਰ ’ਤੇ ਗਾਇਨ ’ਤੇ ਕਾਂਗਰਸ ਦੇ ਇਤਰਾਜ਼ ਨੂੰ ਉਸ ਦੀ ‘ਭਾਰਤ ਵਿਰੋਧੀ ਸੋਚ’ ਕਰਾਰ ਦਿੱਤਾ। ਨਬੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ (17 ਸਤੰਬਰ) ਦੇ ਮੌਕੇ ਪੂਰੇ ਦੇਸ਼ ’ਚ ਸ਼ੁਰੂ ਹੋਣ ਵਾਲੀ ਇਕ ਮਹੀਨੇ ਦੀ ‘ਸੇਵਾ ਸੰਕਲਪ’ ਮੁਹਿੰਮ ਦੇ ਐਲਾਨ ਲਈ ਆਯੋਜਿਤ ਪੱਤਰਕਾਰ ਸੰਮੇਲਨ ’ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।

ਨਬੀਨ ਮੋਦੀ ਦੇ ਜਨਮ ਦਿਨ (17 ਸਤੰਬਰ) ਦੇ ਮੌਕੇ ਪੂਰੇ ਦੇਸ਼ ’ਚ ਸ਼ੁਰੂ ਹੋਣ ਵਾਲੀ ਇਕ ਮਹੀਨੇ ਦੀ ‘ਸੇਵਾ ਸੰਕਲਪ ਮੁਹਿੰਮ’ ਲਈ ਆਯੋਜਿਤ ਪੱਤਰਕਾਰ ਸੰਮੇਲਨ ’ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇਸ ਮੁਹਿੰਮ ਦੇ ਤਹਿਤ ਪ੍ਰਧਾਨ ਮੰਤਰੀ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ਦੇ ਮੌਕੇ ’ਤੇ ਨੌਜਵਾਨਾਂ ਨਾਲ ਜੁੜਾਅ ਅਤੇ ਲੋਕ-ਹਿੱਸੇਦਾਰੀ ’ਤੇ ਕੇਂਦ੍ਰਿਤ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।

ਨਿਤਿਨ ਨਬੀਨ ਨੇ ਪੰਜਾਬ ਵਿਚ ‘ਅਰਾਜਕਤਾ ਅਤੇ ਭ੍ਰਿਸ਼ਟਾਚਾਰ’ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਰਹੱਦੀ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਇਨ੍ਹਾਂ ਹੀ ਮੁੱਦਿਆਂ ’ਤੇ ਲੜੇਗੀ। ਨਬੀਨ ਨੇ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਦਾ ਮੁੱਦਾ ਵੀ ਉਠਾਇਆ ਅਤੇ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਦੇ ਖ਼ਿਲਾਫ ਜਨ-ਅੰਦੋਲਨ ਸ਼ੁਰੂ ਕਰਨ ਦਾ ਸੰਕਲਪ ਲਿਆ। ਹਾਲਾਂਕਿ, ਉਨ੍ਹਾਂ ਨੇ ਚੋਣਵੇਂ ਸੂਬੇ ਪੰਜਾਬ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗੱਠਜੋੜ ਦੀ ਕਿਸੇ ਵੀ ਸੰਭਾਵਨਾ ’ਤੇ ਕੋਈ ਟਿੱਪਣੀ ਨਹੀਂ ਕੀਤੀ।

ਉੱਤਰਾਖੰਡ ’ਚ ਭਾਜਪਾ ਨੇ ਚੋਣ ਬਿਗੁਲ ਫੂਕਿਆ
ਉੱਤਰਾਖੰਡ ਵਿਚ ਸਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਪਾਰਟੀ ਵਰਕਰਾਂ ਵਿਚ ਜੋਸ਼ ਭਰਦਿਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਪੂਰੀ ਤਾਕਤ ਅਤੇ ਇਕਜੁੱਟਤਾ ਨਾਲ ਜੁੱਟਣ ਦਾ ਸੱਦਾ ਦਿੱਤਾ। ਵਰਕਰਾਂ ਨੂੰ ਸੰਬੋਧਨ ਕਰਦਿਆਂ ਨਬੀਨ ਨੇ ਕਿਹਾ ਕਿ ਪਵਿੱਤਰ ਦੇਵਭੂਮੀ ਉੱਤਰਾਖੰਡ ਸਾਲ 2027 ਵਿਚ ਵੀ ਭਾਜਪਾ ਦੀ ਅਗਵਾਈ ਹੇਠ ਅੱਗੇ ਵਧੇ ਅਤੇ ਸੂਬੇ ਵਿਚ ਇਕ ਵਾਰ ਫਿਰ ‘ਕਮਲ’ ਖਿੜੇ।
 


author

Inder Prajapati

Content Editor

Related News