ਰਾਜਸਥਾਨ ਨੂੰ ਕਾਂਗਰਸ ਦਾ ਏ.ਟੀ.ਐੱਮ. ਬਣਾ ਦਿੱਤਾ ਗਿਆ : ਸ਼ਾਹ

Saturday, Nov 18, 2023 - 12:30 PM (IST)

ਰਾਜਸਥਾਨ ਨੂੰ ਕਾਂਗਰਸ ਦਾ ਏ.ਟੀ.ਐੱਮ. ਬਣਾ ਦਿੱਤਾ ਗਿਆ : ਸ਼ਾਹ

ਜੈਪੁਰ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ’ਤੇ ਟਿੱਪਣੀ ਕਰਦਿਆਂ ਸ਼ੁੱਕਰਵਾਰ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਪੂਰੇ ਰਾਜਸਥਾਨ ਨੂੰ ਪਾਰਟੀ ਦਾ ਏ.ਟੀ.ਐੱਮ. ਬਣਾ ਦਿੱਤਾ ਹੈ। ਸ਼ਾਹ ਅਜਮੇਰ ਜ਼ਿਲ੍ਹੇ ਦੇ ਵਿਜੇਨਗਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਏ. ਟੀ. ਐੱਮ. ਵਿੱਚ ਕਾਰਡ ਪਾਓ ਤਾਂ ਪੈਸੇ ਨਿਕਲਦੇ ਹਨ। ਉਨ੍ਹਾਂ ਪੂਰੇ ਰਾਜਸਥਾਨ ਨੂੰ ਕਾਂਗਰਸ ਪਾਰਟੀ ਦਾ ਏ.ਟੀ.ਐੱਮ. ਬਣਾ ਦਿੱਤਾ ਹੈ। ਜਦੋਂ ਵੀ ਕਾਂਗਰਸ ਪਾਰਟੀ ਨੂੰ ਪੈਸਿਆਂ ਦੀ ਲੋੜ ਹੁੰਦੀ ਹੈ, ਉਨ੍ਹਾਂ ਦੇ ਆਗੂ ਦਿੱਲੀ ਤੋਂ ਆ ਕੇ ‘ਕਾਰਡ ਪਾ ਕੇ’ ਪੈਸੇ ਕਢਵਾ ਲੈਂਦੇ ਹਨ।

ਇਹ ਵੀ ਪੜ੍ਹੋ : ਤੇਲੰਗਾਨਾ : ਮਲਿਕਾਰਜੁਨ ਖੜਗੇ ਨੇ ਜਾਰੀ ਕੀਤਾ ਕਾਂਗਰਸ ਦਾ ਮੈਨੀਫੈਸਟੋ

ਉਨ੍ਹਾਂ ਕਿਹਾ ਕਿ ਔਰਤਾਂ ਅਤੇ ਦਲਿਤਾਂ ਵਿਰੁੱਧ ਅਪਰਾਧ, ਤੁਸ਼ਟੀਕਰਨ ਅਤੇ ਅੱਤਿਆਚਾਰ ਵਿੱਚ ਰਾਜਸਥਾਨ ਪਹਿਲੇ ਨੰਬਰ ’ਤੇ ਰਿਹਾ ਹੈ। ਅੱਜ ਰਾਜਸਥਾਨ ਭ੍ਰਿਸ਼ਟਾਚਾਰ ਵਿੱਚ ਵੀ ਪਹਿਲੇ ਨੰਬਰ ’ਤੇ ਹੈ। ਔਰਤਾਂ ਨਾਲ ਜਬਰ-ਜ਼ਿਨਾਹ, ਸਾਈਬਰ ਕ੍ਰਾਈਮ, ਬਿਜਲੀ ਦੀਆਂ ਵੱਧ ਦਰਾਂ, ਮਹਿੰਗਾਈ ਸੂਚਕ ਅੰਕ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ, ਪੇਪਰ ਲੀਕ ਅਤੇ ਮੰਡੀ ਟੈਕਸ ਵਿੱਚ ਵੀ ਰਾਜਸਥਾਨ ਨੰਬਰ ਇੱਕ ਹੈ। ਉਨ੍ਹਾਂ ਕਿਹਾ ਕਿ ਅਸ਼ੋਕ ਗਹਿਲੋਤ ਦੀ ਸਰਕਾਰ ਨੇ ਰਾਜਸਥਾਨ ਦੇ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ।' ਜੇ ਕਾਂਗਰਸ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਪੀ. ਐੱਫ. ਆਈ. ਵਰਗੀਆਂ ਸੰਸਥਾਵਾਂ ਨੂੰ ਫ੍ਰੀ ਹੈਂਡ ਮਿਲ ਜਾਵੇਗਾ। ਭਾਜਪਾ ਨੇਤਾ ਨੇ ਕਿਹਾ ਕਿ ਕਾਂਗਰਸ ਨੇ ਤੁਸ਼ਟੀਕਰਨ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ, ਇੰਨੇ ਸਾਲਾਂ ਤੋਂ ਕਾਂਗਰਸ ਪਾਰਟੀ ਰਾਮ ਮੰਦਰ ਦੇ ਮੁੱਦੇ ਨੂੰ ਲਟਕਾ ਰਹੀ ਸੀ, ਅਟਕਾ ਰਹੀ ਸੀ, ਭਟਕਾ ਰਹੀ ਸੀ। ਮੋਦੀ ਜੀ ਆਏ। ਉਨ੍ਹਾਂ ਰਾਮ ਜਨਮ ਭੂਮੀ ਦਾ ਮੁੱਦਾ ਖਤਮ ਕਰ ਕੇ ਉੱਥੇ ਭੂਮੀ ਪੂਜਨ ਕੀਤਾ ਅਤੇ ਮੰਦਰ ਦੀ ਨੀਂਹ ਰੱਖੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News