ਵਨ ਮੈਨ ਸ਼ੋਅ ਚੱਲ ਰਿਹਾ ਹੈ, ਮੋਦੀ ਜੀ ਜੋ ਚਾਹੁੰਦੇ ਹਨ ਉਹ ਕਰਦੇ ਹਨ : ਰਾਹੁਲ ਗਾਂਧੀ
Saturday, Dec 27, 2025 - 04:03 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ (ਮਨਰੇਗਾ) ਨੂੰ ਖ਼ਤਮ ਕਰਨ ਦਾ ਫ਼ੈਸਲਾ ਸਿੱਧੇ ਪ੍ਰਧਾਨ ਮੰਤਰੀ ਦਫ਼ਤਰ ਨੇ ਕੀਤਾ ਅਤੇ ਅਜਿਹਾ ਕਰਦੇ ਸਮੇਂ ਕੈਬਨਿਟ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ। ਰਾਹੁਲ ਨੇ ਕਾਂਗਰਸ ਕਾਰਜ ਕਮੇਟੀ (ਸੀਡਬਲਿਊਸੀ) ਦੀ ਬੈਠਕ ਤੋਂ ਕਿਹਾ,''ਮਨਰੇਗਾ ਸਿਰਫ਼ ਇਕ ਯੋਜਨਾ ਨਹੀਂ ਸੀ, ਸਗੋਂ ਇਹ ਅਧਿਕਾਰ ਆਧਾਰਤ ਕਲਪਣਾ ਸੀ। ਯੋਜਨਾ ਨੂੰ ਖ਼ਤਮ ਕਰਨਾ ਇਸ ਕਲਪਣਾ 'ਤੇ ਹਮਲਾ ਹੈ।''
ਉਨ੍ਹਾਂ ਦੱਸਿਆ ਲਗਾਇਆ ਕਿ ਸਰਕਾਰ ਦਾ ਕਦਮ ਦੇਸ਼ ਦੇ ਫੈਡਰਲ ਢਾਂਚੇ 'ਤੇ ਹਮਲਾ ਅਤੇ ਸੱਤਾ ਤੇ ਵਿੱਤੀ ਵਿਵਸਥਾ ਦਾ ਕੇਂਦਰੀਕਰਨ ਹੈ। ਰਾਹੁਲ ਨੇ ਕਿਹਾ,''ਮੰਤਰੀ (ਸ਼ਿਵਰਾਜ) ਅਤੇ ਕੈਬਨਿਟ ਤੋਂ ਬਿਨਾਂ ਪੁੱਛੇ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਸਿੱਧਾ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਇਹ ਫ਼ੈਸਲਾ ਲਿਆ ਗਿਆ।'' ਉਨ੍ਹਾਂ ਕਿਹਾ,''ਵਨ ਮੈਨ ਸ਼ੋਅ ਚੱਲ ਰਿਹਾ ਹੈ, ਮੋਦੀ ਜੀ ਜੋ ਚਾਹੁੰਦੇ ਹਨ ਉਹ ਕਰਦੇ ਹਨ।'' ਸੰਸਦ ਨੇ ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਬੀਤੀ 18 ਦਸੰਬਰ ਨੂੰ 'ਵਿਕਸਿਤ ਭਾਰਤ-ਜੀ ਰਾਮ ਜੀ ਬਿੱਲ, 2025' ਨੂੰ ਮਨਜ਼ੂਰੀ ਦਿੱਤੀ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮਨਜ਼ੂਰੀ ਤੋਂ ਬਾਅਦ ਹੁਣ ਇਹ ਐਕਟ ਬਣ ਚੁੱਕਿਆ ਹੈ। ਇਹ 20 ਸਾਲ ਪੁਰਾਣੇ ਮਨਰੇਗਾ ਦੀ ਜਗ੍ਹਾ ਲਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
