ਹਰ ਸਾਲ ਸਭ ਦੇ ਖਾਤੇ ''ਚ ਆਉਣਗੇ 72,000 ਰੁਪਏ : ਰਾਹੁਲ ਗਾਂਧੀ

Saturday, Apr 27, 2019 - 12:16 AM (IST)

ਹਰ ਸਾਲ ਸਭ ਦੇ ਖਾਤੇ ''ਚ ਆਉਣਗੇ 72,000 ਰੁਪਏ : ਰਾਹੁਲ ਗਾਂਧੀ

ਨਵੀਂ ਦਿੱਲੀ(ਇੰਟ.)–ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਸਮਸਤੀਪੁਰ ਵਿਚ ਗਠਜੋੜ ਦੇ ਪੱਖ ਵਿਚ ਰੈਲੀ ਦੌਰਾਨ ਕਿਹਾ ਕਿ 'ਨਿਆਯ' ਯੋਜਨਾ ਦੇ ਤਹਿਤ ਹਰ ਲਾਭਪਾਤਰੀ ਦੇ ਖਾਤੇ ਵਿਚ ਹਰ ਸਾਲ 72,000 ਰੁਪਏ ਆਉਣਗੇ। ਰੈਲੀ ਦੌਰਾਨ ਕੁਝ ਅਜਿਹਾ ਹੋਇਆ, ਜਿਸ ਨੇ ਸਾਰੇ ਵਰਕਰਾਂ ਦਾ ਧਿਆਨ ਖਿੱਚਿਆ।
ਰਾਹੁਲ ਗਾਂਧੀ ਨੇ ਭੀੜ ਵਿਚੋਂ ਇਕ ਨੌਜਵਾਨ ਨੂੰ ਮੰਚ 'ਤੇ ਬੁਲਾਇਆ ਅਤੇ ਉਥੇ ਮੌਜੂਦ ਤੇਜਸਵੀ ਯਾਦਵ ਅਤੇ ਉਪੇਂਦਰ ਕੁਸ਼ਵਾਹਾ ਨਾਲ ਉਸ ਦੀ ਮੁਲਾਕਾਤ ਕਰਵਾਈ। ਰਾਹੁਲ ਮੰਚ ਤੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰ ਰਹੇ ਸਨ ਕਿ ਠੀਕ ਉਸੇ ਵੇਲੇ ਭੀੜ ਵਿਚ ਖੜ੍ਹੇ ਇਸ ਨੌਜਵਾਨ ਨੇ ਰਾਹੁਲ ਗਾਂਧੀ ਵਲ ਕੁਝ ਇਸ਼ਾਰਾ ਕੀਤਾ। ਰਾਹੁਲ ਗਾਂਧੀ ਨੇ ਰੈਲੀ ਵਿਚ ਕਿਹਾ ਕਿ ਜੇਕਰ ਸਾਡੀ ਸਰਕਾਰ ਆਈ ਤਾਂ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ। ਇਸ ਦੌਰਾਨ ਭੀੜ ਵਿਚ ਇਕ ਖੜ੍ਹੇ ਨੌਜਵਾਨ ਨੂੰ ਰਾਹੁਲ ਗਾਂਧੀ ਨੇ ਮੰਚ 'ਤੇ ਆਉਣ ਦਾ ਇਸ਼ਾਰਾ ਕੀਤਾ। ਭੀੜ ਵਿਚ ਖੜ੍ਹੇ ਲੋਕਾਂ ਨੇ ਦੱਸਿਆ ਕਿ ਇਸ ਨੌਜਵਾਨ ਦਾ ਨਾਂ ਰਾਹੁਲ ਹੈ। ਨੌਜਵਾਨ ਜਿਵੇਂ ਹੀ ਮੰਚ 'ਤੇ ਆਇਆ ਰਾਹੁਲ ਗਾਂਧੀ ਨੇ ਭਾਸ਼ਣ ਰੋਕ ਕੇ ਮੰਚ 'ਤੇ ਬੈਠੇ ਨੇਤਾਵਾਂ ਨਾਲ ਰਾਹੁਲ ਦੀ ਮੁਲਾਕਾਤ ਕਰਵਾਈ। ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਰਾਹੁਲ ਵਰਗੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ।


author

satpal klair

Content Editor

Related News