ਬ੍ਰਿਕਸ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹੀਆਂ ਕੁਝ ਇਹ ਖਾਸ ਗੱਲਾਂ

09/04/2017 6:05:55 PM

ਬੀਜਿੰਗ— ਚੀਨ ਨਾਲ ਡੋਕਲਾਮ ਮੁੱਦੇ ਦੇ ਝਗੜੇ ਤੋਂ ਬਾਅਦ ਬ੍ਰਿਕਸ ਸੰਮੇਲਨ ਵਿਚ ਸ਼ਾਮਿਲ ਹੋਣ ਚੀਨ ਦੇ ਸ਼ੀਆਮਨ ਪਹੁੰਚੇ ਭਾਰਤੀ ਪ੍ਰਧਾਨ ਮੰਤਰੀ ਨੇ ਬ੍ਰਿਕਸ ਨੇਤਾਵਾਂ ਦੀ ਬੈਠਕ ਮਗਰੋਂ ਪਲੈਨਰੀ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਇਹ ਖਾਸ ਗੱਲਾਂ ਕਹੀਆਂ।
1. ਸ਼ਾਂਤੀ ਅਤੇ ਵਿਕਾਸ ਲਈ ਆਪਸੀ ਸਹਿਯੋਗ ਜ਼ਰੂਰੀ ਹੈ।
2. ਬ੍ਰਿਕਸ ਨੇ ਸਹਿਯੋਗ ਲਈ ਇਕ ਮਜ਼ਬੂਤ ਆਧਾਰ ਤਿਆਰ ਕੀਤਾ ਹੈ। ਅਨਿਸ਼ਚਿਤਤਾ ਵੱਲ ਵੱਧ ਰਹੀ ਦੁਨੀਆ ਵਿਚ ਸਥਿਰਤਾ ਅਤੇ ਵਿਕਾਸ ਲਈ ਯੋਗਦਾਨ ਦਿੱਤਾ ਹੈ।
3. ਅੱਜ ਅਸੀ ਖੇਤੀ, ਸੰਸਕ੍ਰਿਤੀ, ਵਾਤਾਵਰਣ, ਊਰਜਾ, ਖੇਡ ਅਤੇ ਸੂਚਨਾ ਤਕਨਾਲੋਜੀ ਜਿਹੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਕਰ ਰਹੇ ਹਾਂ।
4. ਲੋਕ ਇਕ-ਦੂਜੇ ਨਾਲ ਮਿਲ ਰਹੇ ਹਨ ਅਤੇ ਇਹ ਸਹਿਯੋਗ ਸਾਡੀ ਆਪਸੀ ਸਮਝ ਨੂੰ ਹੋਰ ਮਜ਼ਬੂਤ ਕਰੇਗਾ।
5. ਅਸੀਂ ਗਰੀਬੀ ਖਤਮ ਕਰਨ, ਸਿਹਤ, ਸਫਾਈ, ਕੌਸ਼ਲ, ਖਾਧ ਸੁਰੱਖਿਆ, ਲਿੰਗੀ ਸਮਾਨਤਾ, ਊਰਜਾ ਅਤੇ ਸਿੱਖਿਆ ਯਕੀਨੀ ਕਰਨ ਲਈ ਮਿਸ਼ਨ ਮੋਡ ਵਿਚ ਹਾਂ।
6. ਸਾਡੇ ਮਹਿਲਾ ਸ਼ਕਤੀਕਰਣ ਕਾਰਜਕ੍ਰਮ ਉਤਪਾਦਕਤਾ ਨੂੰ ਵਧਾ ਰਹੇ ਹਨ ਅਤੇ ਔਰਤਾਂ ਨੂੰ ਮੁੱਖਧਾਰਾ ਵਿਚ ਲਿਆ ਰਹੇ ਹਨ।
7. ਸਾਡੇ ਕੇਂਦਰੀ ਬੈਂਕਾਂ ਨੂੰ ਆਪਣੀ ਸਮੱਰਥਾ ਨੂੰ ਹੋਰ ਵਧਾਉਣਾ ਹੋਵੇਗਾ ਅਤੇ ਉਨ੍ਹਾਂ ਨੂੰ ਰਿਵਰਸੀਬਲ ਰਿਜ਼ਰਵ ਵਿਵਸਥਾ ਅਤੇ ਆਈ. ਐੱਮ. ਐੱਫ. ਵਿਚ ਸਹਿਯੋਗ ਨੂੰ ਵਧਾਵਾ ਦੇਣਾ ਚਾਹੀਦਾ ਹੈ।
8. ਬ੍ਰਿਕਸ ਦੇਸ਼ ਅੰਤਰ ਰਾਸ਼ਟਰੀ ਸੌਰ ਊਰਜਾ ਗਠਬੰਧਨ ਨਾਲ ਸੌਰ ਊਰਜਾ ਏਜੰਡੇ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ।
9. ਬ੍ਰਿਕਸ ਨੂੰ ਰੇਟਿੰਗ ਏਜੰਸੀ ਜਲਦੀ ਬਣਾਉਣੀ ਚਾਹੀਦੀ ਹੈ ਤਾਂ ਜੋ ਵਿਕਸਿਤ ਦੇਸ਼ਾਂ ਦੇ ਆਟੋਨੋਮਸ ਅਤੇ ਕਾਰਪੋਰੇਟ ਅਦਾਰਿਆਂ ਦੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।


Related News