ਨਾਬਾਲਗ ਵਿਦਿਆਰਥਣ ਨਾਲ ਵੈਨ ਚਾਲਕ ਨੇ ਕੀਤੀ ਅਸ਼ਲੀਲ ਹਰਕਤ
Friday, Aug 03, 2018 - 04:10 PM (IST)

ਜਮਸ਼ੇਦਪੁਦ— ਝਾਰਖੰਡ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਦਾ ਹੋਇਆ ਇਕ ਮਾਮਲਾ ਸਾਹਮਣੇ ਆਇਆ ਹੈ,ਜਿੱਥੇ ਨਾਬਾਲਗ ਵਿਦਿਆਰਥਣ ਨਾਲ ਸਕੂਲ ਵੈਨ ਚਾਲਕ ਦੁਆਰਾ ਅਸ਼ਲੀਲ ਹਰਕਤ ਕੀਤੀ ਗਈ, ਜਿਸ ਤੋਂ ਬਾਅਦ ਸਥਾਨਕ ਲੋਕਾਂ ਦੁਆਰਾ ਵੈਨ ਚਾਲਕ ਦੀ ਕੁੱਟਮਾਰ ਕੀਤੀ ਗਈ।
ਪੀੜਤ ਲੜਕੀ ਨੇ ਪਾਰਿਵਾਰਿਕ ਮੈਂਬਰਾਂ ਨੂੰ ਦਿੱਤੀ ਘਟਨਾ ਦੀ ਜਾਣਕਾਰੀ
ਜਾਣਕਾਰੀ ਮੁਤਾਬਕ ਇਹ ਘਟਨਾ, ਜਮਸ਼ੇਦਪੁਰ ਜਿਲੇ ਦੀ ਹੈ, ਜਿੱਥੇ ਇਕ ਸਕੂਲ 'ਚ ਛੇਂਵੀ ਕਲਾਸ ਦੀ ਵਿਦਿਆਰਥਣ ਵੈਨ 'ਚ ਸਕੂਲ ਜਾਂਦੀ ਸੀ। ਇਸ ਦੌਰਾਨ ਪਿਛਲੇ ਕੁਝ ਸਮੇਂ ਤੋਂ ਵੈਨ ਚਾਲਕ ਦੁਆਰਾ 11 ਸਾਲਾਂ ਨਾਬਾਲਗ ਵਿਦਿਆਰਥਣ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤ ਕੀਤੀ ਜਾ ਰਹੀ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਬੱਚੀ ਨੇ ਸਾਰੀ ਘਟਨਾ ਆਪਣੇ ਪਾਰਿਵਾਰਿਕ ਮੈਂਬਰਾਂ ਨੂੰ ਦੱਸੀ। ਇਸ ਤੋਂ ਬਾਅਦ ਪਾਰਿਵਾਰਿਕ ਮੈਂਬਰਾਂ ਦੁਆਰਾ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ।
ਲੋਕਾਂ ਨੇ ਵੈਨ ਚਾਲਕ ਦੀ ਕੀਤੀ ਕੁੱਟਮਾਰ
ਪੁਲਸ ਨੇ ਮੁਕਦਮਾ ਦਰਜ ਕਰ ਤੁਰੰਤ ਕਾਰਵਾਈ ਕਰਦੇ ਹੋਏ 50 ਸਾਲਾਂ ਵੈਨ ਚਾਲਕ ਨੂੰ ਪੋਕਸੋ ਐਕਟ ਦੇ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤ ਬੱਚੀ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ। ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਲੋਕਾਂ 'ਚ ਕਾਫੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੇ ਮੰਗ ਕਰਦੇ ਹੋਏ ਕਿਹਾ ਹੈ ਕਿ ਵੈਨ ਚਾਲਕ ਨੂੰ ਸਖਤ ਸਜਾ ਦਿੱਤੀ ਜਾਵੇ ਤਾਂ ਕਿ ਵੈਨ ਚਾਲਕ ਦੁਆਰਾ ਇਸ ਤਰ੍ਹਾਂ ਦੀ ਹਰਕਤ ਦੁਬਾਰਾ ਨਾ ਹੋ ਸਕੇ।