NRI ਮੁੰਡੇ-ਕੁੜੀਆਂ ਦੇ ਵਿਆਹ ਨੂੰ ਲੈ ਕੇ ਲਾਅ ਕਮਿਸ਼ਨ ਨੇ ਕਾਨੂੰਨ ਮੰਤਰਾਲੇ ਨੂੰ ਦਿੱਤੀ ਇਹ ਸਲਾਹ
Saturday, Feb 17, 2024 - 04:31 PM (IST)
ਨਵੀਂ ਦਿੱਲੀ- ਲਾਅ ਕਮਿਸ਼ਨ ਨੇ ਗੈਰ-ਪ੍ਰਵਾਸੀ ਭਾਰਤੀਆਂ (NRI) ਅਤੇ ਭਾਰਤ ਦੇ ਵਿਦੇਸ਼ੀ ਨਾਗਰਿਕਾਂ (OCI) ਵਿਚਾਲੇ ਵਿਆਹਾਂ 'ਚ 'ਵਧ ਰਹੀ' ਧੋਖਾਧੜੀ ਨੂੰ 'ਚਿੰਤਾਜਨਕ' ਕਰਾਰ ਦਿੰਦੇ ਹੋਏ ਇਸ ਸਥਿਤੀ ਨਾਲ ਨਜਿੱਠਣ ਲਈ ਇਕ ਵਿਆਪਕ ਕਾਨੂੰਨ ਬਣਾਉਣ ਅਤੇ ਅਜਿਹੇ ਵਿਆਹਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ ਦੀ ਸਿਫ਼ਾਰਸ਼ ਕੀਤੀ ਹੈ। ਕਮਿਸ਼ਨ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਰਿਤੂਰਾਜ ਅਵਸਥੀ ਨੇ ਕਾਨੂੰਨ ਮੰਤਰਾਲੇ ਨੂੰ "ਗੈਰ-ਪ੍ਰਵਾਸੀ ਭਾਰਤੀਆਂ ਅਤੇ ਭਾਰਤ ਦੇ ਵਿਦੇਸ਼ੀ ਨਾਗਰਿਕਾਂ ਨਾਲ ਸਬੰਧਤ ਵਿਆਹ ਸੰਬੰਧੀ ਮੁੱਦਿਆਂ ਬਾਰੇ ਕਾਨੂੰਨ ਸਿਰਲੇਖ ਵਾਲੀ ਰਿਪੋਰਟ ਸੌਂਪ ਦਿੱਤੀ ਹੈ। ਰਿਪੋਰਟ ਮੁਤਾਬਕ ਕਮਿਸ਼ਨ ਦਾ ਵਿਚਾਰ ਹੈ ਕਿ ਪ੍ਰਸਤਾਵਿਤ ਕੇਂਦਰੀ ਕਾਨੂੰਨ ਇੰਨਾ ਵਿਆਪਕ ਹੋਣਾ ਚਾਹੀਦਾ ਹੈ ਕਿ ਭਾਰਤੀ ਨਾਗਰਿਕਾਂ ਨਾਲ ਗੈਰ-ਪ੍ਰਵਾਸੀ ਭਾਰਤੀ (NRI) ਅਤੇ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ (OCI) ਦੇ ਵਿਆਹ ਦੇ ਸਾਰੇ ਪਹਿਲੂਆਂ ਨੂੰ ਕਵਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਦਿੱਲੀ CM ਦਾ BJP 'ਤੇ ਤਿੱਖਾ ਵਾਰ, ਕੇਜਰੀਵਾਲ ਨੂੰ ਤਾਂ ਗ੍ਰਿਫ਼ਤਾਰ ਕਰ ਲਓਗੇ ਪਰ ਸੋਚ ਨੂੰ ਨਹੀਂ
ਜਸਟਿਸ ਅਵਸਥੀ ਨੇ ਵੀਰਵਾਰ ਨੂੰ ਕਾਨੂੰਨ ਮੰਤਰੀ ਅਰਜੁਨਰਾਮ ਮੇਘਵਾਲ ਨੂੰ ਲਿਖੇ ਆਪਣੇ 'ਕਵਰਿੰਗ ਲੈਟਰ' 'ਚ ਕਿਹਾ ਕਿ ਪ੍ਰਵਾਸੀ ਭਾਰਤੀਆਂ ਅਤੇ ਭਾਰਤੀ ਨਾਗਰਿਕਾਂ ਵਿਚਕਾਰ ਵਿਆਹ ਦੇ ਮਾਮਲਿਆਂ 'ਚ ਵਧ ਰਹੀ ਧੋਖਾਧੜੀ ਦਾ ਰੁਝਾਨ ਚਿੰਤਾਜਨਕ ਹੈ। ਕਈ ਰਿਪੋਰਟਾਂ ਇਸ ਵਧ ਰਹੇ ਰੁਝਾਨ ਨੂੰ ਉਜਾਗਰ ਕਰਦੀਆਂ ਹਨ। ਇਹ ਵਿਆਹ ਧੋਖਾਧੜੀ ਵਾਲੇ ਸਾਬਤ ਹੁੰਦੇ ਹਨ, ਜਿਸ ਨਾਲ ਭਾਰਤੀ ਪਤੀ-ਪਤਨੀ, ਖਾਸ ਕਰਕੇ ਔਰਤਾਂ ਨੂੰ ਨਾਜ਼ੁਕ ਸਥਿਤੀਆਂ 'ਚ ਛੱਡ ਦਿੱਤਾ ਜਾਂਦਾ ਹੈ। ਕਮਿਸ਼ਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਕਾਨੂੰਨ ਨਾ ਸਿਰਫ਼ NRI ਲਈ ਸਗੋਂ ਭਾਰਤੀ ਮੂਲ ਦੇ ਪ੍ਰਵਾਸੀ ਵਿਦੇਸ਼ੀ ਨਾਗਰਿਕਾਂ ਓਵਰਸੀਜ਼ ਸਿਟੀਜ਼ਨ ਆਫ਼ ਓਰੀਜਨ (ਓਸੀਆਈ) ਦਰਜੇ ਨਾਲ ਆਉਣ ਵਾਲੇ ਲੋਕਾਂ 'ਤੇ ਵੀ ਲਾਗੂ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਅੰਦੋਲਨ ਨੂੰ ਲੈ ਕੇ ਕੀ ਹੈ ਕਿਸਾਨਾਂ ਦੀ ਅੱਗੇ ਦੀ ਯੋਜਨਾ, ਕਿਸਾਨ ਆਗੂ ਪੰਧੇਰ ਨੇ ਦੱਸੀ ਪੂਰੀ ਗੱਲ
ਜਸਟਿਸ ਅਵਸਥੀ ਨੇ ਕਿਹਾ ਕਿ ਇਹ ਵੀ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਪ੍ਰਵਾਸੀ ਭਾਰਤੀਆਂ/ਓਸੀਆਈ ਅਤੇ ਭਾਰਤੀ ਨਾਗਰਿਕਾਂ ਵਿਚਕਾਰ ਸਾਰੇ ਵਿਆਹ ਲਾਜ਼ਮੀ ਤੌਰ 'ਤੇ ਭਾਰਤ ਵਿਚ ਰਜਿਸਟਰਡ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਿਆਪਕ ਕੇਂਦਰੀ ਕਾਨੂੰਨ 'ਚ ਤਲਾਕ, ਜੀਵਨ ਸਾਥੀ ਦੇ ਰੱਖ-ਰਖਾਅ, ਬੱਚਿਆਂ ਦੀ ਸੁਰੱਖਿਆ ਅਤੇ ਰੱਖ-ਰਖਾਅ, NRIs ਅਤੇ OCIs ਨੂੰ ਸੰਮਨ ਜਾਂ ਵਾਰੰਟ ਜਾਂ ਨਿਆਂਇਕ ਦਸਤਾਵੇਜ਼ ਤਾਮੀਲ ਕਰਨ ਦੀ ਵਿਵਸਥਾ ਵੀ ਸ਼ਾਮਲ ਹੋਣੀ ਚਾਹੀਦੀ ਹੈ। ਜਸਟਿਸ ਅਵਸਥੀ ਨੇ ਸਰਕਾਰ ਨੂੰ ਕਿਹਾ ਕਿ ਇਸ ਤੋਂ ਇਲਾਵਾ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਵਿਆਹੁਤਾ ਸਥਿਤੀ ਦੀ ਘੋਸ਼ਣਾ, ਪਤੀ-ਪਤਨੀ ਦੇ ਪਾਸਪੋਰਟ ਨੂੰ ਇਕ-ਦੂਜੇ ਨਾਲ ਜੋੜਨਾ ਅਤੇ ਦੋਹਾਂ ਦੇ ਪਾਸਪੋਰਟ 'ਤੇ ਵਿਆਹ ਰਜਿਸਟ੍ਰੇਸ਼ਨ ਨੰਬਰ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਤਾਂ ਜੋ ਪਾਸਪੋਰਟਾਂ ਨੂੰ ਲਿੰਕ ਕਰਨਾ ਲਾਜ਼ਮੀ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਡਿਊਟੀ ਦੌਰਾਨ ਹਰਿਆਣਾ ਪੁਲਸ ਦੇ ਸਬ-ਇੰਸਪੈਕਟਰ ਦੀ ਮੌਤ, ਇਸ ਵਜ੍ਹਾ ਨਾਲ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e