ਬਿਲ ਗੇਟਸ ਨਾਲ ਮੋਦੀ ਦੀ ‘ਚਾਏ ਪੇ ਚਰਚਾ’ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ

Sunday, Mar 31, 2024 - 01:08 PM (IST)

ਬਿਲ ਗੇਟਸ ਨਾਲ ਮੋਦੀ ਦੀ ‘ਚਾਏ ਪੇ ਚਰਚਾ’ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ

ਹੈਦਰਾਬਾਦ, (ਯੂ. ਐੱਨ. ਆਈ.)- ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ (ਟੀ. ਪੀ. ਸੀ. ਸੀ.) ਦੇ ਸੀਨੀਅਰ ਮੀਤ ਪ੍ਰਧਾਨ ਜੀ. ਨਿਰੰਜਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੁਝ ਦਿਨ ਪਹਿਲਾਂ ਬਿਲ ਗੇਟਸ ਨਾਲ ‘ਚਾਏ ਪੇ ਚਰਚਾ’ ਦੌਰਾਨ ਹੋਈ ਗੱਲਬਾਤ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਉਨ੍ਹਾਂ ਕਿਹਾ ਕਿ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨਾਲ ਇਹ ਚਰਚਾ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਨਾਲ ਹੀ ਵੋਟਰਾਂ ’ਤੇ ਸੰਭਾਵੀ ਤੌਰ ’ਤੇ ਬੇਲੋੜਾ ਪ੍ਰਭਾਵ ਵੀ ਹੈ। ਚਿੱਠੀ ’ਚ ਰਾਜੀਵ ਕੁਮਾਰ ਨੂੰ ‘ਚਾਏ ਪੇ ਚਰਚਾ’ ਸੈਸ਼ਨ ਨਾਲ ਸਬੰਧਤ ਚਿੰਤਾਵਾਂ ਨੂੰ ਦੂਰ ਕਰਨ ਦੀ ਅਪੀਲ ਕੀਤੀ ਗਈ ਹੈ।

ਉਨ੍ਹਾਂ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ‘ਚਾਏ ਪੇ ਚਰਚਾ’ ਮੁਹਿੰਮ ਦੀ ਵਰਤੋਂ ਕਰਦਿਆਂ ਮੋਦੀ ਅਤੇ ਭਾਜਪਾ ਵੱਲੋਂ ਦੇਸ਼ ’ਚ ਮੀਟਿੰਗਾਂ ਕਰਨ ਦੇ ਇਤਿਹਾਸ ਨੂੰ ਉਜਾਗਰ ਕੀਤਾ।


author

Rakesh

Content Editor

Related News