ਤੇਲੰਗਾਨਾ ਐਨਕਾਉਂਟਰ ਦੀ ਜਾਂਚ ਲਈ ਸ਼ਾਦਨਗਰ ACP ਨੇ ਦਰਜ ਕੀਤੀ ਸ਼ਿਕਾਇਤ

Saturday, Dec 07, 2019 - 08:37 PM (IST)

ਤੇਲੰਗਾਨਾ ਐਨਕਾਉਂਟਰ ਦੀ ਜਾਂਚ ਲਈ ਸ਼ਾਦਨਗਰ ACP ਨੇ ਦਰਜ ਕੀਤੀ ਸ਼ਿਕਾਇਤ

ਹੈਦਰਾਬਾਦ — ਤੇਲੰਗਾਨਾ 'ਚ ਸ਼ਾਦਨਗਰ ਦੇ ਸਹਾਇਕ ਪੁਲਸ ਕਮਿਸ਼ਨਰ (ਏ.ਸੀ.ਪੀ.) ਨੇ ਸ਼ੁੱਕਰਵਾਰ ਨੂੰ ਸ਼ਾਦਨਗਰ ਪੁਲਸ ਸਟੇਸ਼ਨ 'ਚ ਇਕ ਸ਼ਿਕਾਇਤ ਦਰਜ ਕੀਤੀ। ਇਹ ਸ਼ਿਕਾਇਤ ਤੇਲੰਗਾਨਾ ਐਨਕਾਉਂਟਰ ਨੂੰ ਜਾਂਚ ਕਰਨ ਲਈ ਸ਼ਿਕਾਇਤ ਦਰਜ ਕੀਤੀ ਹੈ, ਜਿਸ 'ਚ ਮਹਿਲਾ ਡਾਕਟਰ ਦਿਸ਼ਾ ਨਾਲ ਗੈਂਗਰੇਪ ਕਰਨ ਅਤੇ ਫਿਰ ਕਤਲ ਕਰਕੇ ਲਾਸ਼ ਨੂੰ ਸਾੜਨ ਲਈ ਦੋਸ਼ੀਆਂ ਨੂੰ ਪੁਲਸ ਨੇ ਐਨਕਾਉਂਟਰ 'ਚ ਢੇਰ ਕਰ ਦਿੱਤਾ ਸੀ।
ਦੋਸ਼ੀਆਂ ਨੇ ਹੈਦਰਾਬਾਦ 'ਚ ਮਹਿਲਾ ਡਾਕਟਰ ਦਿਸ਼ਾ ਨਾਲ 27 ਨਵੰਬਰ ਦੀ ਰਾਤ ਹੈਵਾਨੀਅਤ ਕੀਤੀ ਸੀ, ਜਦੋਂ ਡਾਕਟਰ ਦਿਸ਼ਾ ਆਪਣੇ ਘਰ ਪਰਤ ਰਹੀ ਸੀ। ਇਸ ਤੋਂ ਬਾਅਦ ਦੋਸ਼ੀਆਂ ਨੇ ਡਾਕਟਰ ਦਿਸ਼ਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਉਸ ਦੀ ਲਾਸ਼ ਨੂੰ ਜਲਾ ਦਿੱਤਾ ਸੀ। ਇਸ ਮਾਮਲੇ 'ਚ ਪੁਲਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਸ਼ੁੱਕਰਵਾਰ ਸਵੇਰੇ ਤੇਲੰਗਾਨਾ ਪੁਲਸ ਦੋਸ਼ੀਆਂ ਨੂੰ ਹਾਦਸੇ ਵਾਲੀ ਥਾਂ 'ਤੇ ਕ੍ਰਾਈਮ ਸੀਨ ਦੋਹਰਾਉਣ ਲਈ ਲੈ ਗਈ ਸੀ। ਸਾਇਬਰਾਬਾਦ ਪੁਲਸ ਦੇ ਕਮਿਸ਼ਨਰ ਵੀ.ਸੀ. ਸੱਜਨਾਰ ਮੁਤਾਬਕ ਜਦੋਂ ਕ੍ਰਾਈਮ ਸੀਨ ਰੀਕ੍ਰੀਏਟ ਕੀਤਾ ਜਾ ਰਿਹਾ ਸੀ, ਉਦੋਂ ਦੋਸ਼ੀ ਪੁਲਸ ਤੋਂ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਸ ਦਾ ਦਾਅਵਾ ਹੈ ਕਿ ਦੋਸ਼ੀਆਂ ਨੂੰ ਸਰੈਂਡਰ ਕਰਨ ਲਈ ਮੌਕਾ ਦਿੱਤਾ ਗਿਆ ਸੀ ਪਰ ਦੋਸ਼ੀਆਂ ਨੇ ਸਰੈਂਡਰ ਕਰਨ ਦੀ ਥਾਂ ਪੁਲਸ 'ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਨੇ ਕ੍ਰਾਸ ਫਾਇਰਿੰਗ 'ਚ ਡਾਕਟਰ ਦਿਸ਼ਾ ਦੇ ਦੋਸ਼ੀਆਂ ਨੂੰ ਢੇਰ ਕਰ ਦਿੱਤਾ ਸੀ। ਪੁਲਸ ਐਨਕਾਉਂਟਰ 'ਚ ਦੋਸ਼ੀਆਂ ਦੇ ਮਾਰੇ ਜਾਣ 'ਤੇ ਕਾਫੀ ਲੋਕਾਂ ਨੇ ਜਸ਼ਨ ਮਨਾਇਆ ਸੀ ਅਤੇ ਪੁਲਸ ਦੀ ਸ਼ਲਾਘਾ ਕੀਤੀ ਸੀ। ਡਾਕਟਰ ਦਿਸ਼ਾ ਦੇ ਪਰਿਵਾਰਕ ਮੈਂਬਰਾਂ ਨੇ ਵੀ ਦੋਸ਼ੀਆਂ ਦੇ ਐਨਕਾਉਂਟਰ ਕਰਨ ਵਾਲੀ ਪੁਲਸ ਦੀ ਸ਼ਾਲਘਾ ਕੀਤੀ ਸੀ ਅਤੇ ਖੁਸ਼ੀ ਜ਼ਾਹਿਰ ਕੀਤੀ ਸੀ।


author

Inder Prajapati

Content Editor

Related News