ਪੰਜਾਬੀ ਗਾਇਕਾ ਜੈਸਮੀਨ ਦੀਆਂ ਵਧੀਆਂ ਮੁਸ਼ਕਲਾਂ, ਹਰਿਆਣਾ 'ਚ ਸ਼ਿਕਾਇਤ ਦਰਜ
Wednesday, Mar 05, 2025 - 10:41 PM (IST)

ਹਿਸਾਰ (ਸਵਾਮੀ): ਪੰਜਾਬੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਸ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਜ਼ਿਲ੍ਹੇ ਦੇ ਪਿੰਡ ਜੁਗਲਾਨ ਦੇ ਕੁਲਦੀਪ ਨੇ ਐੱਸਪੀ ਨੂੰ ਉਨ੍ਹਾਂ ਦੇ ਇਕ ਗਾਣੇ ਸਬੰਧੀ ਸ਼ਿਕਾਇਤ ਕੀਤੀ।
'ਕਿਸੇ ਵੀ ਸੂਰਤ 'ਚ ਬਖਸ਼ਾਂਗੇ ਨਹੀਂ', ਨਸ਼ੇ ਦੇ ਕਾਰੋਬਾਰੀਆਂ ਨੂੰ ਵਿੱਤ ਮੰਤਰੀ ਦੀ ਵਾਰਨਿੰਗ
ਕੁਲਦੀਪ ਦਾ ਦੋਸ਼ ਹੈ ਕਿ ਜੈਸਮੀਨ ਨੇ ਆਪਣੇ ਇੱਕ ਗੀਤ ਵਿੱਚ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ, ਜਿਸ ਨਾਲ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮੂਲੀ ਗੱਲ 'ਤੇ ਝਗੜੇ ਮਗਰੋਂ ਜਿਮ ਟ੍ਰੇਨਰ ਨੇ ਕਰ'ਤਾ ਗੁਆਂਢੀ ਦਾ ਕਤਲ, ਨਹਿਰ ਦੀ ਪੱਟੜੀ ’ਤੇ ਸੁੱਟੀ ਲਾਸ਼
ਕੁਲਦੀਪ ਨੇ ਦੱਸਿਆ ਕਿ ਉਹ ਘਰ ਆਪਣੇ ਪਰਿਵਾਰ ਨਾਲ ਮੋਬਾਈਲ 'ਤੇ ਰੀਲ ਦੇਖ ਰਿਹਾ ਸੀ ਜਦੋਂ ਉਸਨੇ ਜੈਸਮੀਨ ਦੇ ਗਾਣੇ ਵਿੱਚ ਵਿਵਾਦਪੂਰਨ ਸ਼ਬਦ ਸੁਣੇ। ਇਸ ਗਾਣੇ ਵਿੱਚ ਪੈਸੇ ਅਤੇ ਪ੍ਰਸਿੱਧੀ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜਿਸਦਾ ਸਮਾਜ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਕੁਲਦੀਪ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8