''Spirit'' ਤੋਂ ਬਾਹਰ ਹੋਣ ਦੀਆਂ ਖ਼ਬਰਾਂ ਮਹਿਜ਼ ਅਫ਼ਵਾਹ, ਪ੍ਰਕਾਸ਼ ਰਾਜ ਨੇ ਤੋੜੀ ਚੁੱਪੀ

Monday, Feb 09, 2026 - 04:47 PM (IST)

''Spirit'' ਤੋਂ ਬਾਹਰ ਹੋਣ ਦੀਆਂ ਖ਼ਬਰਾਂ ਮਹਿਜ਼ ਅਫ਼ਵਾਹ, ਪ੍ਰਕਾਸ਼ ਰਾਜ ਨੇ ਤੋੜੀ ਚੁੱਪੀ

ਹੈਦਰਾਬਾਦ (ਏਜੰਸੀ) : ਸਾਊਥ ਅਤੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਪ੍ਰਕਾਸ਼ ਰਾਜ ਨੇ ਸੁਪਰਸਟਾਰ ਪ੍ਰਭਾਸ ਦੀ ਆਉਣ ਵਾਲੀ ਫਿਲਮ 'ਸਪਿਰਿਟ' (Spirit) ਨੂੰ ਲੈ ਕੇ ਉੱਡ ਰਹੀਆਂ ਅਫਵਾਹਾਂ 'ਤੇ ਆਪਣੀ ਚੁੱਪੀ ਤੋੜੀ ਹੈ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਖ਼ਬਰਾਂ ਵਾਇਰਲ ਹੋ ਰਹੀਆਂ ਸਨ ਕਿ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਨਾਲ ਮਤਭੇਦਾਂ ਕਾਰਨ ਪ੍ਰਕਾਸ਼ ਰਾਜ ਨੂੰ ਫਿਲਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਹੁਣ ਅਦਾਕਾਰ ਨੇ ਇਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਨਕਾਰਦਿਆਂ 'ਫੇਕ ਨਿਊਜ਼' ਫੈਲਾਉਣ ਵਾਲਿਆਂ ਦੀ ਜੰਮ ਕੇ ਕਲਾਸ ਲਗਾਈ ਹੈ।

ਇਹ ਵੀ ਪੜ੍ਹੋ: ਤਲਾਕ ਦੇ 7 ਸਾਲਾਂ ਬਾਅਦ ਮੁੜ ਪਿਆਰ ਦੀ ਭਾਲ 'ਚ ਮਸ਼ਹੂਰ ਅਦਾਕਾਰਾ, ਕਿਹਾ- "ਮੈਂ ਬਹੁਤ ਰੋਮਾਂਟਿਕ ਹਾਂ"

PunjabKesari

"ਅਜੇ ਤਾਂ ਮੇਰੀ ਸ਼ੂਟਿੰਗ ਵੀ ਸ਼ੁਰੂ ਨਹੀਂ ਹੋਈ"

ਪ੍ਰਕਾਸ਼ ਰਾਜ ਨੇ ਆਪਣੇ ਐਕਸ (ਟਵਿੱਟਰ) ਹੈਂਡਲ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਲਿਖਿਆ— "ਫੇਕ ਨਿਊਜ਼ ਫੈਲਾਉਣ ਵਾਲਿਓ... ਫਿਲਮ 'ਸਪਿਰਿਟ' 'ਤੇ ਅਜੇ ਮੇਰੇ ਸੀਨਜ਼ ਦੀ ਸ਼ੂਟਿੰਗ ਸ਼ੁਰੂ ਵੀ ਨਹੀਂ ਹੋਈ ਹੈ ਅਤੇ ਤੁਸੀਂ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਧਰ ਜਾਓ ਅਤੇ ਆਪਣੀ ਜ਼ਿੰਦਗੀ ਜਿਊਣਾ ਸ਼ੁਰੂ ਕਰੋ।" ਅਦਾਕਾਰ ਦੇ ਇਸ ਬਿਆਨ ਨੇ ਉਨ੍ਹਾਂ ਸਾਰੀਆਂ ਚਰਚਾਵਾਂ 'ਤੇ ਵਿਰਾਮ ਲਗਾ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਨਿਰਮਾਤਾ ਉਨ੍ਹਾਂ ਦਾ ਬਦਲ ਲੱਭ ਰਹੇ ਹਨ।

ਇਹ ਵੀ ਪੜ੍ਹੋ: ਕਦੇ ਕੈਨੇਡਾ ਦੀਆਂ ਸੜਕਾਂ 'ਤੇ ਕੱਟੀਆਂ ਰਾਤਾਂ, ਅੱਜ ਹੈ 83 ਕਰੋੜ ਦਾ ਮਾਲਕ ; ਜਾਣੋ AP ਢਿੱਲੋਂ ਦੀ Life ਦਾ ਕੌੜਾ ਸੱਚ

ਦੱਸ ਦੇਈਏ ਕਿ 'ਐਨੀਮਲ' ਫੇਮ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਦੀ ਫਿਲਮ 'ਸਪਿਰਿਟ' ਵਿੱਚ ਪ੍ਰਭਾਸ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਵਿੱਚ ਪ੍ਰਕਾਸ਼ ਰਾਜ ਤੋਂ ਇਲਾਵਾ ਵਿਵੇਕ ਓਬਰਾਏ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਚਰਚਾ ਹੈ ਕਿ ਮੇਕਰਸ ਪਹਿਲਾਂ ਇਸ ਫਿਲਮ ਲਈ ਦੀਪਿਕਾ ਪਾਦੂਕੋਣ ਨੂੰ ਲੈਣਾ ਚਾਹੁੰਦੇ ਸਨ, ਪਰ ਫੀਸ ਅਤੇ ਕੰਮ ਦੇ ਘੰਟਿਆਂ ਨੂੰ ਲੈ ਕੇ ਹੋਏ ਮਤਭੇਦਾਂ ਤੋਂ ਬਾਅਦ ਤ੍ਰਿਪਤੀ ਡਿਮਰੀ ਨੂੰ ਫਾਈਨਲ ਕੀਤਾ ਗਿਆ। 'ਸਪਿਰਿਟ' ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਪਹਿਲਾਂ ਹੀ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ: 'ਦਿ ਕੇਰਲ ਸਟੋਰੀ 2' ਦੇ ਇਮੋਸ਼ਨਲ ਟਰੈਕ ਨੇ ਮਚਾਈ ਹਲਚਲ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News