ਵੈਬ ਸੀਰੀਜ਼ 'ਚ ਅਸ਼ਲੀਲ ਟਿੱਪਣੀਆਂ 'ਤੇ ਅਨੁਸ਼ਕਾ ਖਿਲਾਫ ਸ਼ਿਕਾਇਤ
Sunday, May 24, 2020 - 08:07 PM (IST)
ਇਟਾਨਗਰ (ਭਾਸ਼ਾ)— ਅਰੁਣਾਚਲ ਪ੍ਰਦੇਸ਼ 'ਚ ਗੋਰਖਾ ਸੰਗਠਨ ਨੇ ਵੈਬ ਸੀਰੀਜ਼ ਨੂੰ 'ਪਾਤਾਲ ਲੋਕ' ਦੇ ਇਕ ਸੀਨ 'ਚ ਗੋਰਖਾ ਭਾਈਚਾਰੇ 'ਤੇ ਅਸ਼ਲੀਲ ਟਿੱਪਣੀ ਕਰਨ ਦੇ ਲਈ ਅਭਿਨੇਤਰੀ ਅਨੁਸ਼ਕਾ ਸ਼ਰਮਾ ਵਿਰੁੱਧ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਅਨੁਸ਼ਕਾ ਸ਼ਰਮਾ ਇਸ ਵੈਬ ਸੀਰੀਜ਼ ਦੀ ਨਿਰਮਾਤਾ ਹੈ। ਆਲ ਅਰੁਣਾਚਲ ਪ੍ਰਦੇਸ਼ ਗੋਰਖਾ ਯੂਥ ਐਸੋਸੀਏਸ਼ਨ (ਏ. ਏ. ਪੀ. ਜੀ. ਵਾਈ. ਏ.) ਦੇ ਨਾਮਸਾਈ ਇਕਾਈ ਦੇ ਪ੍ਰਧਾਨ ਬਿਕਾਸ ਭੱਟਾਚਾਰੀ ਨੇ ਹਾਲ 'ਚ ਇਹ ਸ਼ਿਕਾਇਤ ਦਰਜ ਕਰਵਾਈ ਹੈ। ਸੰਗਠਨ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਵੈਬ ਸੀਰੀਜ਼ ਦੇ ਦੂਜੇ ਐਪੀਸੋਡ 'ਚ ਮਹਿਲਾ ਚਰਿੱਤਰ ਦੇ ਵਿਰੁੱਧ ਇਸਤੇਮਾਲ ਕੀਤੀ ਗਈ ਅਸ਼ਲੀਲ ਟਿੱਪਣੀ ਨੇਪਾਲੀ ਬੋਲਣ ਵਾਲੇ ਲੋਕਾਂ ਦਾ ਸਿੱਧਾ ਅਪਮਾਨ ਹੈ। ਇਸ ਨੇ ਮੰਗ ਕੀਤੀ ਕਿ ਜਾਂ ਤਾਂ ਵੈਬ ਸੀਰੀਜ਼ ਨੂੰ ਦਿਖਾਉਣਾ ਬੰਦ ਕਰ ਦੇਣ ਚਾਹੀਦਾ ਜਾਂ ਪਾਤਾਲ ਲੋਕ ਦੀ ਟੀਮ ਗੋਰਖਾ ਲੋਕਾਂ ਤੋਂ ਮੁਆਫੀ ਮੰਗੇ।