ਰਾਜਸਭਾ ''ਚ ਬੋਲੇ ਸ਼ਾਹ-ਗੈਰ-ਕਾਨੂੰਨੀ ਘੁਸਪੈਠੀਆਂ ਦੀ ਪਛਾਣ ਜ਼ਰੂਰੀ ਸੀ

Tuesday, Jul 31, 2018 - 03:23 PM (IST)

ਨਵੀਂ ਦਿੱਲੀ— ਅਸਾਮ 'ਚ ਰਾਸ਼ਟਰੀ ਨਾਗਰਿਕ ਰਜਿਸਟਰ 'ਚ 40  ਲੱਖ ਤੋਂ ਜ਼ਿਆਦਾ ਲੋਕਾਂ ਦੇ ਨਾਂ ਸ਼ਾਮਲ ਨਾ ਕੀਤੇ ਜਾਣ ਨੂੰ ਲੈ ਕੇ ਤ੍ਰਣਮੂਲ ਕਾਂਗਰਸ ਦੇ ਹੰਗਾਮੇ 'ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਰਾਜਸਭਾ 'ਚ ਜਵਾਬ ਦਿੰਦੇ ਹੋਏ ਕਿਹਾ ਕਿ ਗੈਰ-ਕਾਨੂੰਨੀ ਘੁਸਪੈਠੀਆਂ ਦੀ ਪਛਾਣ ਜ਼ਰੂਰੀ ਸੀ। ਸ਼ਾਹ ਨੇ ਕਿਹਾ ਕਿ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਕਿਉਂ ਬਚਾਉਣਾ ਚਾਹੁੰੰਦੇ ਹਨ? ਸ਼ਾਹ ਦੇ ਬਿਆਨ ਦੇ ਬਾਅਦ ਵਿਰੋਧੀ ਦਲਾਂ ਨੇ ਸਦਨ 'ਚ ਹੰਗਾਮਾ ਕੀਤਾ।

PunjabKesari
ਇਸ ਤੋਂ ਪਹਿਲਾਂ ਸਦਨ ਸ਼ੁਰੂ ਹੁੰਦੇ ਹੀ ਵਿਰੋਧੀ ਦਲਾਂ ਦੇ ਹੰਗਾਮੇ ਦੇ ਚੱਲਦੇ ਸਦਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸੋਮਵਾਰ ਨੂੰ ਵੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਦਨ 'ਚ ਜਵਾਬ ਦੇਣ ਆਏ ਸਨ ਪਰ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ।


Related News