ਭਾਰਤ-ਯੂਰਪੀ ਸੰਘ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਹੈ ਵਚਨਬੱਧ

04/13/2022 2:18:22 PM

ਨਵੀਂ ਦਿੱਲੀ (ਵਾਰਤਾ)- ਭਾਰਤ ਅਤੇ ਯੂਰਪੀ ਸੰਘ ਨੇ ਆਰਥਿਕ ਸੰਬੰਧਾਂ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ਦੇ ਪ੍ਰਤੀ ਵਚਨਬੱਧਤਾ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ  ਬਾਗਚੀ ਨੇ ਬੁੱਧਵਾਰ ਨੂੰ ਕਿਹਾ ਕਿ ਯੂਰਪੀ ਸੰਘ ਦੀ ਕੌਮਾਂਤਰੀ ਵਪਾਰ ਕਮੇਟੀ ਦੇ ਸੀਨੀਅਰ ਮੈਂਬਰਾਂ ਨੇ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਆਰਥਿਕ ਸੰਬੰਧਾਂ ਨੂੰ ਅੱਗੇ ਵਧਾਉਣ 'ਤੇ ਚਰਚਾ ਕੀਤੀ। ਗੱਲਬਾਤ 'ਚ ਭਾਰਤੀ ਪੱਖ ਦੀ ਅਗਵਾਈ ਵਿਦੇਸ਼ ਮੰਤਰਾਲਾ 'ਚ ਸਕੱਤਰ (ਪੱਛਮੀ) ਸੰਜੇ ਵਰਮਾ ਨੇ ਕੀਤਾ।

ਯੂਰਪੀ ਸੰਘ ਦੇ ਵਫ਼ਦ 'ਚ ਸਰਵਸ਼੍ਰੀ ਐੱਸ. ਹਾਨ, ਜੇ. ਜਾਹਰਦਿਲ, ਸੋਰੇਨ ਗੇਡੇ, ਬ੍ਰੇਂਡ ਲੇਂਗੇ ਅਤੇ ਆਰਨੋਡ ਦਾਨਜੇਂਨ ਸ਼ਾਮਲ ਸਨ। ਬਾਗਚੀ ਨੇ ਟਵੀਟ ਕਰ ਕੇ ਕਿਹਾ,''ਦੋਹਾਂ ਪੱਖਾਂ ਨੇ ਆਰਥਿਕ ਸੰਬੰਧਾਂ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਪ੍ਰਗਟ ਕਰਦੇ ਹੋਏ ਵਪਾਰ ਅਤੇ ਨਿਵੇਸ਼ ਸਮਝੌਤਿਆਂ ਨੂੰ ਜਲਦ ਅੰਤਿਮ ਰੂਪ ਦੇਣ 'ਤੇ ਸਹਿਮਤੀ ਪ੍ਰਗਟ ਕੀਤੀ ਹੈ।'' ਦੋਹਾਂ ਪੱਖਾਂ ਦਰਮਿਆਨ ਇਹ ਗੱਲਬਾਤ ਰੂਸ-ਯੂਕ੍ਰੇਨ ਯੁੱਧ ਦੀ ਪਿੱਠਭੂਮੀ 'ਚ ਹੋਈ, ਜਿਸ ਨਾਲ ਗਲੋਬਲ ਅਰਥਵਿਵਸਥਾ ਅਤੇ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਯੂਰਪੀ ਸੰਘ ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰ ਸਾਂਝੀਦਾਰ ਹੈ। ਦੋਹਾਂ ਦਰਮਿਆਨ 2020 'ਚ 62.8 ਅਰਬ ਯੂਰੋ ਦਾ ਵਪਾਰ ਹੋਇਆ ਹੈ।


DIsha

Content Editor

Related News