CM ਸ਼ਿੰਦੇ ਦਾ ਐਲਾਨ- 'ਅਸੀਂ ਜੋ ਕਮਿਟਮੈਂਟ ਕਰਦੇ ਹਾਂ, ਫਿਰ ਅਸੀਂ ਆਪਣੀ ਵੀ ਨਹੀਂ ਸੁਣਦੇ'

Sunday, Sep 15, 2024 - 12:08 PM (IST)

CM ਸ਼ਿੰਦੇ ਦਾ ਐਲਾਨ- 'ਅਸੀਂ ਜੋ ਕਮਿਟਮੈਂਟ ਕਰਦੇ ਹਾਂ, ਫਿਰ ਅਸੀਂ ਆਪਣੀ ਵੀ ਨਹੀਂ ਸੁਣਦੇ'

ਮੁੰਬਈ- ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸ਼ਨੀਵਾਰ ਨੂੰ ਕਿਹਾ ਕਿ ਜੇ ਮਹਾਰਾਸ਼ਟਰ ਦੇ ਲੋਕਾਂ ਨੇ ਆਗਾਮੀ ਵਿਧਾਨ ਸਭਾ ਚੋਣਾਂ ’ਚ ਸੱਤਾਧਾਰੀ ਮਹਾਯੁਤੀ ਨੂੰ ‘ਵੱਡਾ ਲੋਕ ਫਤਵਾ’ ਦਿੱਤਾ ਤਾਂ ਸੂਬਾ ਸਰਕਾਰ ‘ਲਾਡਲੀ ਬਹਿਨ ਯੋਜਨਾ’ ਤਹਿਤ ਪ੍ਰਤੀ ਮਹੀਨਾ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਰਾਸ਼ੀ ਨੂੰ ਵਧਾ ਕੇ 2,000 ਰੁਪਏ ਕਰ ਦੇਵੇਗੀ। ਮਹਾਰਾਸ਼ਟਰ ’ਚ ਔਰਤਾਂ ਲਈ ਮਹਾਯੁਤੀ ਸਰਕਾਰ ਦੀ ਪ੍ਰਮੁੱਖ ਯੋਜਨਾ ‘ਮੁੱਖ ਮੰਤਰੀ ਮਾਝੀ ਲਾਡਲੀ ਬਹਿਨ ਯੋਜਨਾ’ ਤਹਿਤ ਫਿਲਹਾਲ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਸ਼ਿੰਦੇ ਨੇ ਕਿਹਾ ਕਿ ਅਸੀਂ ਲਾਡਕੀ ਬਹਿਨ ਯੋਜਨਾ ਸ਼ੁਰੂ ਕੀਤੀ, ਜਿਸ ਤਹਿਤ ਲੋੜਵੰਦ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦਿੱਤੇ ਜਾ ਰਹੇ ਹਨ।

ਜੇ ਤੁਸੀਂ ਸਾਡੀ ਤਾਕਤ ਨੂੰ ਹੋਰ ਜ਼ਿਆਦਾ ਵਧਾਉਂਦੇ ਹੋ ਤਾਂ ਅਸੀਂ ਮਹੀਨਾਵਾਰ ਰਾਸ਼ੀ ਵਧਾ ਕੇ 3,000 ਰੁਪਏ ਕਰ ਦੇਵਾਂਗੇ। ਸ਼ਿੰਦੇ ਨੇ ਫਿਲਮੀ ਅੰਦਾਜ਼ ’ਚ ਐਲਾਨ ਕਰਦਿਆਂ ਕਿਹਾ,‘ਅਸੀਂ ਜੋ ਕਮਿਟਮੈਂਟ ਕਰਦੇ ਹਾਂ, ਫਿਰ ਅਸੀਂ ਆਪਣੀ ਵੀ ਨਹੀਂ ਸੁਣਦੇ।’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਇਹ ਕਹਿ ਕੇ ਸਾਡੀ ਆਲੋਚਨਾ ਕਰਦੀ ਹੈ ਕਿ ਸੂਬਾ ਸਰਕਾਰ ਬਾਅਦ ਵਿਚ ਖ਼ਾਲੀ ਖ਼ਜ਼ਾਨੇ ਦਾ ਹਵਾਲਾ ਦੇ ਕੇ ਇਸ ਸਕੀਮ ਨੂੰ ਬੰਦ ਕਰ ਦੇਵੇਗੀ ਪਰ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੂਬੇ ਦਾ ਖਜ਼ਾਨਾ ਲੋਕਾਂ ਲਈ ਹੈ।

ਸ਼ਿੰਦੇ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਨੇ ਮਹਿਲਾ ਯਾਤਰੀਆਂ ਲਈ ਸਰਕਾਰੀ ਬੱਸਾਂ ਦੇ ਕਿਰਾਏ ’ਚ 50 ਫੀਸਦੀ ਦੀ ਕਟੌਤੀ ਕੀਤੀ ਸੀ, ਉਦੋਂ ਵੀ ਚਿੰਤਾ ਪ੍ਰਗਟਾਈ ਗਈ ਸੀ ਅਤੇ ਕਿਹਾ ਗਿਆ ਸੀ ਕਿ ਇਸ ਕਦਮ ਨਾਲ ਸੂਬਾ ਟ੍ਰਾਂਸਪੋਰਟ ਨਿਗਮ ਨੂੰ ਹੋਰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਇਸ ਪਹਿਲ ਦੀ ਸ਼ੁਰੂਆਤ ਤੋਂ ਬਾਅਦ ਬੱਸ ਸੇਵਾ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।


author

Tanu

Content Editor

Related News