ਜਾਣੋ ਕੌਣ ਹਨ ਕਨਰਲ ਸੋਫੀਆ ਤੇ ਵਿੰਗ ਕਮਾਂਡਰ ਵਿਓਮਿਕਾ, ''ਆਪ੍ਰੇਸ਼ਨ ਸਿੰਦੂਰ'' ਬਾਰੇ ਦਿੱਤੀ ਡਿਟੇਲ
Wednesday, May 07, 2025 - 12:55 PM (IST)

ਨੈਸ਼ਨਲ ਡੈਸਕ- 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦਾ ਭਾਰਤ ਨੇ ਬਦਲਾ ਲੈ ਲਿਆ ਹੈ। ਭਾਰਤੀ ਫ਼ੌਜ ਨੇ ਮੰਗਲਵਾਰ ਦੇਰ ਰਾਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚ ਮੌਜੂਦ 9 ਤੋਂ ਜ਼ਿਆਦਾ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਹਮਲੇ ਤੋਂ ਤੁਰੰਤ ਬਾਅਦ ਪਾਕਿਸਤਾਨ ਦੁਨੀਆ ਸਾਹਮਣੇ ਆਪਣਾ ਝੂਠਾ ਦੁੱਖ ਸੁਣਾਉਣ ਲੱਗਾ। ਭਾਰਤੀ ਫ਼ੌਜ ਅਤੇ ਵਿਦੇਸ਼ ਮੰਤਰਾਲਾ ਨੇ ਪਾਕਿਸਤਾਨ ਦੇ ਹਰ ਝੂਠ ਦਾ ਪਰਦਾਫ਼ਾਸ਼ ਕੀਤਾ।
ਇਹ ਵੀ ਪੜ੍ਹੋ- 'ਆਪ੍ਰੇਸ਼ਨ ਸਿੰਦੂਰ' 'ਤੇ ਫ਼ੌਜ ਦੀ ਪ੍ਰੈੱਸ ਕਾਨਫਰੰਸ, ਵਿਦੇਸ਼ ਸਕੱਤਰ ਬੋਲੇ- ਪਾਕਿ 'ਚ ਅੱਤਵਾਦੀ ਸੁਰੱਖਿਅਤ
ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਨੂੰ ਲੈ ਕੇ ਫ਼ੌਜ ਵਲੋਂ ਪ੍ਰੈੱਸ ਕਾਨਫਰੰਸ ਕੀਤੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਉਨ੍ਹਾਂ ਨਾਲ ਦੋ ਮਹਿਲਾ ਫ਼ੌਜੀ ਅਧਿਕਾਰੀ- ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਭਾਰਤੀ ਫ਼ੌਜ ਵਲੋਂ ਕੀਤੇ ਗਏ ਹਮਲੇ ਨੂੰ ਦੁਨੀਆ ਦੇ ਸਾਹਮਣੇ ਰੱਖਿਆ। ਸੋਸ਼ਲ ਮੀਡੀਆ 'ਤੇ ਲਗਾਤਾਰ ਇਨ੍ਹਾਂ ਦੋਵਾਂ ਮਹਿਲਾ ਅਧਿਕਾਰੀਆਂ ਦੀ ਚਰਚਾ ਹੋ ਰਹੀ ਹੈ। ਇਹ ਦੋਵੇਂ ਮਹਿਲਾ ਅਧਿਕਾਰੀ ਕੌਣ ਹਨ ਅਤੇ ਕਿਉਂ ਭਾਰਤੀ ਫ਼ੌਜ, ਭਾਰਤ ਸਰਕਾਰ ਨੇ ਇਸ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਲਈ ਇਨ੍ਹਾਂ ਦੋਵਾਂ ਨੂੰ ਚੁਣਿਆ। ਜਾਣੋ ਕੌਣ ਹਨ ਇਹ ਦੋਵੇਂ ਮਹਿਲਾ ਅਧਿਕਾਰੀ।
ਇਹ ਵੀ ਪੜ੍ਹੋ- ਪਾਕਿਸਤਾਨ ਤੇ PoK 'ਚ ਇਨ੍ਹਾਂ ਥਾਵਾਂ 'ਤੇ ਹੋਈ Air Strike, ਪੜ੍ਹੋ ਪੂਰੀ List
ਵਿੰਗ ਕਮਾਂਡਰ ਵਿਓਮਿਕਾ ਸਿੰਘ
ਵਿਓਮਿਕਾ ਨੂੰ ਮੌਜੂਦਾ ਸਮੇਂ ਵਿਚ ਸਭ ਤੋਂ ਬਿਹਤਰੀਨ ਵਿੰਗ ਕਮਾਂਡਰ ਵਿਚੋਂ ਇਕ ਮੰਨਿਆ ਜਾਂਦਾ ਹੈ। ਵਿਓਮਿਕਾ ਕੋਲ ਲੜਾਕੂ ਹੈਲੀਕਾਪਟਰ ਉਡਾਉਣ ਦਾ ਬਿਹਤਰ ਤਜ਼ਰਬਾ ਹੈ। ਉਨ੍ਹਾਂ ਨੂੰ ਹਵਾਈ ਫ਼ੌਜ ਵਿਚ ਸ਼ਾਮਲ ਹੋਣ ਦੇ 13 ਸਾਲ ਬਾਅਦ ਵਿੰਗ ਕਮਾਂਡਰ ਦਾ ਅਹੁਦਾ ਮਿਲਿਆ। ਵਿਓਮਿਕਾ ਮੁਤਾਬਕ ਜਦੋਂ ਉਸ ਦੀ ਪੜ੍ਹਾਈ ਪੂਰੀ ਹੋਈ ਤਾਂ ਉਸ ਦੌਰ ਤੱਕ ਔਰਤਾਂ ਕਾਫੀ ਘੱਟ ਗਿਣਤੀ ਵਿਚ ਏਅਰਫੋਰਸ ਵਿਚ ਆਉਂਦੀਆਂ ਸਨ। ਹੈਲੀਕਾਪਟਰ ਪਾਇਲਟ ਹੋਣ ਦੇ ਨਾਤੇ ਕਈ ਮੁਸ਼ਕਲ ਫ਼ੈਸਲੇ ਲੈਣੇ ਪੈਂਦੇ ਹਨ ਅਤੇ ਇਨ੍ਹਾਂ ਫ਼ੈਸਲਿਆਂ ਨੇ ਸਾਨੂੰ ਮਜ਼ਬੂਤੀ ਦਿੱਤੀ ਹੈ।
ਇਹ ਵੀ ਪੜ੍ਹੋ- ਕਰਨਲ ਸੋਫੀਆ ਤੇ ਵਿੰਗ ਕਮਾਂਡਰ ਵਿਓਮਿਕਾ ਨੇ ਦੱਸੀ 'ਆਪਰੇਸ਼ਨ ਸਿੰਦੂਰ' ਦੀ ਪੂਰੀ ਡਿਟੇਲ
ਕਰਨਲ ਸੋਫੀਆ ਕੁਰੈਸ਼ੀ
35 ਸਾਲਾ ਸੋਫੀਆ ਕੁਰੈਸ਼ੀ ਇਸ ਸਮੇਂ ਪਹਿਲੀ ਮਹਿਲਾ ਅਧਿਕਾਰੀ ਹੈ ਜੋ ਬਹੁ-ਦੇਸ਼ੀ ਫੌਜੀ ਅਭਿਆਸ 'ਚ ਭਾਰਤੀ ਫੌਜ ਦੀ ਪੂਰੀ ਟੁਕੜੀ ਦੀ ਅਗਵਾਈ ਕਰਦੀ ਹੈ। 2016 ਵਿਚ ਉਹ ਅਭਿਆਸ ਫੋਰਸ 18 ਮਿਲਟਰੀ ਡ੍ਰਿਲ ਦਾ ਹਿੱਸਾ ਸੀ ਅਤੇ ਇਸ ਦੀ ਅਗਵਾਈ ਵੀ ਕਰ ਚੁੱਕੀ ਹੈ। ਇੰਨਾ ਹੀ ਨਹੀਂ ਗੁਜਰਾਤ ਦੀ ਰਹਿਣ ਵਾਲੀ ਸੋਫੀਆ ਕੁਰੈਸ਼ੀ ਇੱਕ ਫੌਜੀ ਪਰਿਵਾਰ ਤੋਂ ਹੈ ਅਤੇ ਉਸ ਕੋਲ ਬਾਇਓਕੈਮਿਸਟਰੀ ਵਿਚ ਡਿਗਰੀ ਵੀ ਹੈ। ਲਗਭਗ 6 ਸਾਲਾਂ ਤੋਂ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ 'ਚ ਭਾਰਤ ਵੱਲੋਂ ਯੋਗਦਾਨ ਪਾਇਆ ਹੈ ਅਤੇ ਕਾਂਗੋ ਵਿਚ ਮਿਸ਼ਨ ਪੂਰਾ ਕੀਤਾ ਹੈ।
ਇਹ ਵੀ ਪੜ੍ਹੋ : ਸਕੂਲ ਬੰਦ ਤੇ ਉਡਾਣਾਂ ਰੱਦ, 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਹਾਈ ਅਲਰਟ
'ਆਪ੍ਰੇਸ਼ਨ ਸਿੰਦੂਰ' 'ਚ ਕੀ ਹੋਇਆ?
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਇਕ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ 'ਚ 26 ਨਾਗਰਿਕ ਮਾਰੇ ਗਏ ਸਨ, ਇਹ ਸਾਰੇ ਆਮ ਸੈਲਾਨੀ ਸਨ ਜੋ ਪਹਿਲਗਾਮ ਘੁੰਮਣ ਗਏ ਸਨ। ਮੁੰਬਈ ਵਿਚ 26/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਇਹ ਪਹਿਲਾ ਅਜਿਹਾ ਅੱਤਵਾਦੀ ਹਮਲਾ ਸੀ ਜਿਸ ਵਿਚ ਇੰਨੀ ਵੱਡੀ ਗਿਣਤੀ 'ਚ ਆਮ ਨਾਗਰਿਕ ਮਾਰੇ ਗਏ ਸਨ। ਭਾਰਤ ਨੇ ਘਟਨਾ ਤੋਂ 15 ਦਿਨ ਬਾਅਦ ਇਸ ਦਾ ਬਦਲਾ ਲਿਆ। 6 ਮਈ ਦੀ ਦੇਰ ਰਾਤ, ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਵੱਖ-ਵੱਖ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰਕੇ ਤਬਾਹ ਕਰ ਦਿੱਤਾ। ਭਾਰਤ ਨੇ ਇਸ ਆਪ੍ਰੇਸ਼ਨ ਨੂੰ 'ਆਪ੍ਰੇਸ਼ਨ ਸਿੰਦੂਰ' ਦਾ ਨਾਮ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8