ਕਰਨਲ ਮਨਪ੍ਰੀਤ, ਮੇਜਰ ਆਸ਼ੀਸ਼ ਦੀਆਂ ਮ੍ਰਿਤਕ ਦੇਹਾਂ ਨੂੰ ਸ਼ੀਨਗਰ ਦੇ ਫ਼ੌਜੀ ਹਸਪਤਾਲ ਲਿਆਂਦਾ ਗਿਆ
Thursday, Sep 14, 2023 - 01:35 PM (IST)

ਸ਼੍ਰੀਨਗਰ- ਸੁਰੱਖਿਆ ਫੋਰਸਾਂ ਵਲੋਂ ਕਰਨਲ ਮਨਪ੍ਰੀਤ ਸਿੰਘ ਅਤੇ ਮੇਜਰ ਆਸ਼ੀਸ਼ ਧੋਨੈਕ ਦੀਆਂ ਮ੍ਰਿਤਕ ਦੇਹਾਂ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਮੁਕਾਬਲੇ ਵਾਲੀ ਥਾਂ ਤੋਂ ਹਵਾਈ ਮਾਰਗ ਜ਼ਰੀਏ ਇੱਥੇ ਫ਼ੌਜੀ ਹਸਪਤਾਲ ਲਿਆਂਦਾ ਗਿਆ। ਅਨੰਤਨਾਗ ਵਿਚ ਬੁੱਧਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲੇ 'ਚ ਕਰਨਲ ਮਨਪ੍ਰੀਤ, ਮੇਜਰ ਆਸ਼ੀਸ਼ ਅਤੇ DSP ਹੁਮਾਯੂੰ ਭੱਟ ਸ਼ਹੀਦ ਹੋ ਗਏ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਅੱਤਵਾਦੀਆਂ ਨਾਲ ਐਨਕਾਊਂਟਰ 'ਚ 3 ਵੱਡੇ ਅਫ਼ਸਰ ਸ਼ਹੀਦ, 2 ਅੱਤਵਾਦੀ ਢੇਰ
ਅਧਿਕਾਰੀਆਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਅਤੇ ਆਸ਼ੀਸ਼ ਦੀਆਂ ਮ੍ਰਿਤਕ ਦੇਹਾਂ ਨੂੰ ਕੋਕੇਰਨਾਗ ਤੋਂ ਹਵਾਈ ਮਾਰਗ ਜ਼ਰੀਏ ਇੱਥੇ ਬਾਦਾਮੀਬਾਗ ਛਾਉਣੀ ਦੇ ਫ਼ੌਜੀ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਨੇ ਕਿਹਾ ਕਿ ਫ਼ੌਜ, ਪੁਲਸ ਦੇ ਸੀਨੀਅਰ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਹੀਦ ਜਵਾਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਣਗੇ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਲਿਜਾਇਆ ਜਾਵੇਗਾ।
ਇਹ ਵੀ ਪੜ੍ਹੋ- ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ 'ਚ 5 ਦਿਨ ਮੀਂਹ ਦੀ ਸੰਭਾਵਨਾ, ਪੰਜਾਬ ਸਣੇ ਜਾਣੋ ਹੋਰ ਸੂਬਿਆਂ ਦਾ ਹਾਲ
ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਸਰਚ ਆਪਰੇਸ਼ਨ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਫਾਇਰਿੰਗ ਕਰ ਦਿੱਤੀ ਅਤੇ ਦੇਰ ਰਾਤ ਤੱਕ ਮੁਕਾਬਲਾ ਚੱਲਿਆ। ਇਸ ਦੌਰਾਨ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੌਂਕ ਅਤੇ ਡੀ. ਐੱਸ. ਪੀ. ਹਮਾਂਯੂ ਭੱਟ ਸ਼ਹੀਦ ਹੋ ਗਏ। ਇਸ ਖ਼ਤਰਨਾਕ ਹਮਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਰੈਜੀਸਟੈਂਟ ਫਰੰਟ ਨੇ ਲਈ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਉਹੀ ਅੱਤਵਾਦੀ ਹਨ, ਜਿਨ੍ਹਾਂ ਨਾਲ 4 ਅਗਸਤ ਨੂੰ ਕੁਲਗਾਮ ਦੇ ਜੰਗਲ 'ਚ ਮੁਕਾਬਲੇ ਦੌਰਾਨ 3 ਜਵਾਨ ਸ਼ਹੀਦ ਹੋ ਗਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8