ਕੁਲੈਕਟਰ ਬਣਨ ਲਈ 1.5 ਲੱਖ ਦੀ ਨੌਕਰੀ ਛੱਡੀ, ''KBC'' ''ਚ ਯੋਗੇਸ਼ ਨੇ ਜਿੱਤੇ 50 ਲੱਖ

Friday, Aug 21, 2026 - 10:10 AM (IST)

ਕੁਲੈਕਟਰ ਬਣਨ ਲਈ 1.5 ਲੱਖ ਦੀ ਨੌਕਰੀ ਛੱਡੀ, ''KBC'' ''ਚ ਯੋਗੇਸ਼ ਨੇ ਜਿੱਤੇ 50 ਲੱਖ

ਬਲੌਦਾਬਾਜ਼ਾਰ (ਏਜੰਸੀ)- ਛੱਤੀਸਗੜ੍ਹ ਦੇ ਬਲੌਦਾਬਾਜ਼ਾਰ ਜ਼ਿਲ੍ਹੇ ਦੇ ਪਿੰਡ ਟੇਹਕਾ ਨਿਵਾਸੀ ਯੋਗੇਸ਼ ਸਾਹੂ ਨੇ ਟੀ.ਵੀ. ਕੁਵਿਜ਼ ਸ਼ੋਅ 'ਕੌਣ ਬਨੇਗਾ ਕਰੋੜਪਤੀ-18' 'ਚ 50 ਲੱਖ ਰੁਪਏ ਜਿੱਤ ਕੇ ਆਪਣੇ ਪਿੰਡ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। 1 ਕਰੋੜ ਰੁਪਏ ਦੇ ਸਵਾਲ ਤੱਕ ਪਹੁੰਚੇ ਯੋਗੇਸ਼ ਨੇ ਜੋਖਮ ਨਾ ਲੈਂਦੇ ਹੋਏ ਗੇਮ ਕੁਵਿਟ ਕਰਨ ਦਾ ਫੈਸਲਾ ਕੀਤਾ ਅਤੇ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਆਪਣੇ ਨਾਂ ਕੀਤੀ।

ਯੋਗੇਸ਼ ਦੀ ਪ੍ਰਾਪਤੀ ਇਸ ਲਈ ਖਾਸ ਹੈ ਕਿਉਂਕਿ ਉਹ ਆਈ.ਆਈ. ਟੀ. ਬੰਬਈ ਦੇ ਟਾਪਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਪਹਿਲੇ ਹੀ ਯਤਨ ’ਚ ਆਈ.ਆਈ.ਟੀ. ’ਚ ਦਾਖਲਾ ਪ੍ਰਾਪਤ ਕੀਤਾ ਸੀ। ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੈਂਪਸ ਪਲੇਸਮੈਂਟ ਰਾਹੀਂ 1.5 ਲੱਖ ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਮਿਲੀ, ਪਰ ਪ੍ਰਸ਼ਾਸਨਿਕ ਸੇਵਾ ’ਚ ਜਾਣ ਦੇ ਟੀਚੇ ਲਈ ਉਨ੍ਹਾਂ ਨੇ ਆਕਰਸ਼ਕ ਨੌਕਰੀ ਛੱਡ ਦਿੱਤੀ। ਯੋਗੇਸ਼ ਨੇ ਯੂ.ਪੀ.ਐੱਸ.ਸੀ. ਸਿਵਲ ਸੇਵਾ ਦੀ ਮੁੱਢਲੀ ਪ੍ਰੀਖਿਆ ਵੀ ਪਹਿਲੇ ਯਤਨ ’ਚ ਪਾਸ ਕੀਤੀ ਹੈ ਅਤੇ ਫਿਲਹਾਲ ਮੁੱਖ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News