ਸਮੂਹਕ ਨਕਲ ਦਾ ਅਨੋਖਾ ਰਿਕਾਰਡ, 959 ਵਿਦਿਆਰਥੀਆਂ ਨੇ ਲਿਖਿਆ ਇਕੋ ਜਿਹਾ ਗਲਤ ਜਵਾਬ

Wednesday, Jul 17, 2019 - 11:08 AM (IST)

ਸਮੂਹਕ ਨਕਲ ਦਾ ਅਨੋਖਾ ਰਿਕਾਰਡ, 959 ਵਿਦਿਆਰਥੀਆਂ ਨੇ ਲਿਖਿਆ ਇਕੋ ਜਿਹਾ ਗਲਤ ਜਵਾਬ

ਅਹਿਮਦਾਬਾਦ— ਗੁਜਰਾਤ 'ਚ ਸਮੂਹਕ ਨਕਲ ਦਾ ਇਕ ਅਨੋਖਾ ਰਿਕਾਰਡ ਕਾਇਮ ਹੋਇਆ ਹੈ। ਇਥੇ ਗੁਜਰਾਤ ਬੋਰਡ ਦੀ ਇਕ ਪ੍ਰੀਖਿਆ 'ਚ 959 ਵਿਦਿਆਰਥੀਆਂ ਨੇ ਇਕ ਦੂਜੇ ਦੀ ਨਕਲ ਮਾਰ ਕੇ ਇਕੋ ਜਿਹਾ ਗਲਤ ਜਵਾਬ ਲਿਖ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਗੁਜਰਾਤ ਸੈਕੰਡਰੀ ਐਂਡ ਹਾਇਰ ਸੈਕੰਡਰੀ ਐਜੂਕੇਸ਼ਨ ਬੋਰਡ ਦੇ ਅਧਿਕਾਰੀ ਜਦੋਂ ਵਿਦਿਆਰਥੀਆਂ ਦੇ ਪੇਪਰ ਚੈੱਕ ਕਰ ਰਹੇ ਸਨ ਤਾਂ 12ਵੀਂ ਜਮਾਤ ਦੇ 959 ਵਿਦਿਆਰਥੀਆਂ ਦਾ ਇਕੋ ਜਿਹਾ ਗਲਤ ਜਵਾਬ ਦੇਖਣ ਨੂੰ ਮਿਲਿਆ। ਗੁਜਰਾਤ ਦੇ ਇਤਿਹਾਸ 'ਚ ਇਹ ਪਹਿਲਾ ਵੱਡਾ ਸਮੂਹਕ ਨਕਲ ਦਾ ਮਾਮਲਾ ਸਮਝਿਆ ਜਾਂਦਾ ਹੈ।

ਜਿਨ੍ਹਾਂ ਵਿਦਿਆਰਥੀਆਂ ਨੇ ਇਹ ਨਕਲ ਮਾਰੀ, ਉਨ੍ਹਾਂ ਦੇ ਨਤੀਜੇ ਰੋਕ ਦਿੱਤੇ ਗਏ ਹਨ। ਕਈਆਂ ਨੂੰ ਫੇਲ ਵੀ ਕਰ ਦਿੱਤਾ ਗਿਆ ਹੈ। ਬੋਰਡ ਦੇ ਸੂਤਰਾਂ ਨੇ ਦੱਸਿਆ ਕਿ 959 ਵਿਦਿਆਰਥੀਆਂ ਦਾ ਜਵਾਬ ਬਿਲਕੁਲ ਇਕੋ ਜਿਹਾ ਸੀ। ਸਭ ਨੇ ਬਰਾਬਰ ਦੀ ਗਲਤੀ ਕੀਤੀ। ਵਿਦਿਆਰਥੀਆਂ ਨੂੰ 'ਬੇਟੀ ਪਰਿਵਾਰ ਕਾ ਚਿਰਾਗ ਹੈ' ਵਿਸ਼ੇ 'ਤੇ ਇਕ ਲੇਖ ਲਿਖਣ ਲਈ ਕਿਹਾ ਗਿਆ ਸੀ। ਉਕਤ ਸਭ ਵਿਦਿਆਰਥੀਆਂ ਨੇ ਸ਼ੁਰੂ ਤੋਂ ਅੰਤ ਤਕ ਇਕੋ ਜਿਹਾ ਲੇਖ ਲਿਖਿਆ।


author

DIsha

Content Editor

Related News