ਪੰਜਾਬ-ਹਰਿਆਣਾ ''ਚ ਸ਼ੀਤ ਲਹਿਰ ਦਾ ਕਹਿਰ, ਨਾਰਨੌਲ ਤੇ ਬਠਿੰਡਾ ਸੂਬੇ ਦੇ ਸਭ ਤੋਂ ਠੰਡੇ ਸਥਾਨ

12/26/2019 6:56:18 PM

ਚੰਡੀਗੜ੍ਹ — ਪੰਜਾਬ ਤੇ ਹਰਿਆਣਾ 'ਚ ਵੀਰਵਾਰ ਨੂੰ ਸ਼ੀਤ ਲਹਿਰ ਦਾ ਕਹਿਰ ਜਾਰੀ ਰਿਹਾ ਅਤੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ 'ਚ ਗਿਰਾਵਟ ਦੇਖੀ ਗਈ। ਹਰਿਆਣਾ 'ਚ ਨਾਰਨੌਲ ਦਾ ਘੱਟ ਤੋਂ ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦੀ ਇਕ ਰਿਪੋਰਟ ਮੁਤਾਬਕ ਹਿਸਾਰ 'ਚ ਘੱਟ ਤੋਂ ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਹੋਰ ਸ਼ਹਿਰਾਂ 'ਚ ਵੀ ਪਾਰੇ 'ਚ ਗਿਰਾਵਟ ਜਾਰੀ ਰਹੀ। ਰੋਹਤਕ 'ਚ ਤਾਪਮਾਨ 3.4 ਡਿਗਰੀ ਸੈਲਸੀਅਲ ਤਕ ਪਹੁੰਚ ਗਿਆ ਜਦਕਿ ਕਰਨਾਲ 'ਚ 6 ਡਿਗਰੀ ਸੈਲਸੀਅਸ, ਭਿਵਾਨੀ 'ਚ 4.8 ਡਿਗਰੀ ਸੈਲਸੀਅਸ, ਸਿਰਸਾ 'ਚ 4.3 ਡਿਗਰੀ ਸੈਲਸੀਅਸ ਅਤੇ ਅੰਬਾਲਾ 'ਚ 5.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਪੰਜਾਬ 'ਚ ਬਠਿੰਡਾ ਸਭ ਤੋਂ ਠੰਡਾ ਸਥਾਨ ਰਿਹਾ ਜਿਥੇ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਹੋਰ ਸ਼ਹਿਰਾਂ 'ਚ ਵੀ ਰਾਚ ਨੂੰ ਠੰਡ ਦਾ ਕਹਿਰ ਜਾਰੀ ਹੈ। ਫਰੀਦਕੋਟ 'ਚ ਪਾਰਾ ਡਿੱਗ ਕੇ 4.5 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਜਦਕਿ ਲੁਧਿਆਣਾ 'ਚ ਤਾਪਮਾਨ 6.6 ਡਿਗਰੀ ਸੈਲਸੀਅਸ ਰਿਹਾ। ਪਟਿਆਲਾ 'ਚ ਤਾਪਮਾਨ 6.4 ਡਿਗਰੀ ਸੈਲਸੀਅਸ ਰਿਹਾ, ਹਲਵਾਰਾ 'ਚ 5.8 ਡਿਗਰੀ ਸੈਲਸੀਅਸ, ਆਦਮਪੁਰ 'ਚ 6.8 ਡਿਗਰੀ ਸੈਲੀਅਸ, ਪਠਾਨਕੋਟ 'ਚ 6.4 ਡਿਗਰੀ ਸੈਲਸੀਅਸ ਅਤੇ ਅੰਮ੍ਰਿਤਸਰ 'ਚ ਤਾਪਮਾਨ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ 'ਚ ਤਾਪਮਾਨ ਡਿੱਗ ਕੇ 9 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਜੋ ਆਮ ਤਾਪਮਾਨ ਤੋਂ 12 ਡਿਗਰੀ ਘੱਟ ਸੀ।

ਚੰਡੀਗੜ੍ਹ 'ਚ ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ 'ਕੱਲ ਇਥੇ ਦਰਜ ਤਾਪਮਾਨ ਨੇ 19 ਸਾਲ ਦਾ ਰਿਕਾਰਡ ਤੋੜ ਦਿੱਤਾ ਜਦੋਂ ਦਸੰਬਰ 'ਚ ਦਿਨ ਦਾ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।' ਚੰਡੀਗੜ੍ਹ ਦੀ ਤੁਲਨਾ 'ਚ ਬੁੱਧਵਾਰ ਨੂੰ ਮਨਾਲੀ ਅਤੇ ਸ਼ਿਮਲਾ 'ਚ ਦਿਨ ਦਾ ਤਾਪਮਾਨ ਕੁਝ ਜ਼ਿਆਦਾ ਰਿਹਾ। ਪਾਲ ਨੇ ਕਿਹਾ ਕਿ ਆਉਣ ਵਾਲੇ ਤਿੰਨ ਦਿਨਾਂ ਤਕ ਦੋਹਾਂ ਸੂਬਿਆਂ 'ਚ ਸ਼ੀਤਲਹਿਰ ਅਤੇ ਧੁੰਦ ਦਾ ਪ੍ਰਭਾਵ ਜਾਰੀ ਰਹੇਗਾ। ਉਨ੍ਹਾਂ ਕਿਹਾ, 'ਖੇਤਰ ਦੇ ਮੈਦਾਨੀ ਇਲਾਕਿਆਂ 'ਚ 28 ਦਸੰਬਰ ਨੂੰ ਕਾਫੀ ਧੁੰਦ ਰਹੇਗੀ। ਹਾਲਾਂਕਿ 31 ਦਸੰਬਰ ਨੂੰ ਮੌਸਮ 'ਚ ਸੁਧਾਰ ਹੋਣ ਦੀ ਉਮੀਦ ਹੈ ਪਰ ਸ਼ੀਤ ਲਹਿਰ ਜਾਰੀ ਰਹੇਗੀ।


Inder Prajapati

Content Editor

Related News