ਜੰਮੂ-ਕਸ਼ਮੀਰ 'ਚ ਵਧਿਆ ਠੰਡ ਦਾ ਕਹਿਰ, ਰਾਜਮਾਰਗ ਬੰਦ

Wednesday, Dec 12, 2018 - 06:19 PM (IST)

ਜੰਮੂ-ਕਸ਼ਮੀਰ 'ਚ ਵਧਿਆ ਠੰਡ ਦਾ ਕਹਿਰ, ਰਾਜਮਾਰਗ ਬੰਦ

ਸ਼੍ਰੀਨਗਰ-ਸੂਬੇ 'ਚ ਬੁੱਧਵਾਰ ਨੂੰ ਠੰਡ ਦਾ ਕਹਿਰ ਹੋਰ ਵੱਧ ਗਿਆ ਹੈ। ਇਸ ਦੌਰਾਨ ਉੱਚੇ ਪਰਬਤੀ ਇਲਾਕਿਆਂ 'ਚ ਹਲਕੀ ਬਰਫਬਾਰੀ ਅਤੇ ਬਾਰਿਸ਼ ਵੀ ਸ਼ੁਰੂ ਹੋ ਗਈ ਹੈ। ਮੁਗਲ ਰੋਡ ਅਤੇ ਸ਼੍ਰੀਨਗਰ ਲੇਹ ਰਾਸ਼ਟਰੀ ਰਾਜਮਾਰਗ ਬੀਤੇ ਦਿਨ੍ਹਾਂ ਦੀ ਤਰ੍ਹਾਂ ਆਵਾਜਾਈ ਦੇ ਲਈ ਅੱਜ ਵੀ ਬੰਦ ਹੈ ਪਰ ਪਿਛਲੇ ਦਿਨੀਂ ਬਰਫਬਾਰੀ ਅਤੇ ਬਾਰਿਸ਼ ਰੁਕ ਗਈ ਸੀ ਪਰ ਬੀਤੀ ਰਾਤ ਮੌਸਮ ਨੇ ਅਚਾਨਕ ਕਰਾਵਟ ਬਦਲ ਲਈ ਹੈ, ਜਿਸ ਤੋਂ ਗੁਲਮਾਰਗ, ਖਿਲਨਮਰਗ, ਯੁਸਮਰਗ, ਜੋਜ਼ਿਲਾ ਦੇ ਉਪਰੀ ਹਿੱਸਿਆਂ 'ਚ ਬੀਤੀ ਰਾਤ ਦੇਰ ਨਾਲ ਹਲਕੀ ਬਰਫਬਾਰੀ ਹੋਈ ਹੈ ਪਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਭਵਨ ਅਤੇ ਆਲੇ-ਦੁਆਲਿਆਂ ਦੇ ਇਲਾਕਿਆਂ 'ਚ ਅੱਜ ਸਵੇਰ ਤੋਂ ਬਰਫ ਡਿੱਗ ਰਹੀ ਹੈ ਪਰ ਇਹ ਬਰਫਬਾਰੀ ਜਲਦ ਹੀ ਰੁਕ ਗਈ। ਉਸ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਗਈ।

ਮੌਸਮ 'ਚ ਆਏ ਇਸ ਬਦਲਾਅ ਦਾ ਅਸਰ ਘੱਟੋ-ਘੱਟ ਤਾਪਮਾਨ 'ਤੇ ਪੈ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਸਵੇਰੇ ਕਾਰਗਿਲ 'ਚ ਘੱਟੋ-ਘੱਟ ਤਾਪਮਾਨ 0 ਤੋਂ ਹੇਠਾਂ 9.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਪਰ ਲੇਹ 'ਚ ਘੱਟੋ-ਘੱਟ ਤਾਪਮਾਨ 9.1 ਅਤੇ ਗੁਲਮਾਰਗ 'ਚ 8.0 ਡਿਗਰੀ ਸੈਲਸੀਅਸ ਰਿਹਾ ਹੈ। ਪਹਿਲਗਾਮ 'ਚ 0 ਤੋਂ ਹੇਠਾ 5.0, ਸ਼੍ਰੀਨਗਰ 'ਚ 0.2 ਡਿਗਰੀ ਘੱਟੋ-ਘੱਟ ਤਾਪਮਾਨ ਰਿਕਾਰਡ ਕੀਤਾ ਗਿਆ ਹੈ।

ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਘੱਟੋ ਘੱਟ ਤਾਪਮਾਨ 'ਚ ਹੋਰ ਗਿਰਾਵਟ ਹੋਣ ਦਾ ਅੰਦਾਜ਼ਾ ਹੈ। ਜੰਮੂ ਅਤੇ ਕਸ਼ਮੀਰ 'ਚ ਪਿਛਲੇ 3 ਦਿਨਾਂ 'ਚ ਬੱਦਲ ਛਾਏ ਹੋਣ ਕਾਰਨ ਘੱਟੋ ਘੱਟ ਤਾਪਮਾਨ 'ਚ ਵਾਧਾ ਹੋਇਆ ਸੀ ਅਤੇ ਠੰਡੀ ਹਵਾ ਤੋਂ ਰਾਹਤ ਮਿਲੀ ਸੀ।


author

Iqbalkaur

Content Editor

Related News