ਰਾਤ ਦੇ ਹਨ੍ਹੇਰੇ ’ਚ ਭਾਰਤੀ ਖੇਤਰ ’ਚ ਦਾਖ਼ਲ ਹੋਈ ‘ਪਾਕਿਸਤਾਨੀ ਕਿਸ਼ਤੀ’, ਕੋਸਟ ਗਾਰਡ ਨੇ 10 ਪਾਕਿ ਨਾਗਰਿਕ ਫੜੇ

Sunday, Jan 09, 2022 - 02:35 PM (IST)

ਅਹਿਮਦਾਬਾਦ (ਭਾਸ਼ਾ)– ਭਾਰਤੀ ਤੱਟ ਰੱਖਿਅਕ (ਇੰਡੀਅਨ ਕੋਸਟ ਗਾਰਡ) ਨੇ ਗੁਜਰਾਤ ਦੇ ਸਮੁੰਦਰੀ ਖੇਤਰ ’ਚ ਭਾਰਤੀ ਜਲ ਖੇਤਰ ਤੋਂ ਇਕ ਪਾਕਿਸਤਾਨੀ ਕਿਸ਼ਤੀ ਫੜੀ ਹੈ, ਜਿਸ ’ਚ ਚਾਲਕ ਦਲ ਦੇ 10 ਮੈਂਬਰ ਸਵਾਰ ਸਨ। ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਕਿਸ਼ਤੀ ਦਾ ਨਾਮ ‘ਯਾਸੀਨ’ ਹੈ ਅਤੇ ਤੱਟ ਰੱਖਿਅਕ ਨੇ ਸ਼ਨੀਵਾਰ ਰਾਤ ਇਕ ਮੁਹਿੰਮ ਦੌਰਾਨ ਉਸ ਨੂੰ ਫੜਿਆ। ਅਧਿਕਾਰੀ ਨੇ ਟਵਿੱਟਰ ’ਤੇ ਦੱਸਿਆ,‘‘ਭਾਰਤੀ ਤੱਕ ਰੱਖਿਅਕ ਬੇੜੇ ‘ਅੰਕਿਤ’ ਨੇ 8 ਜਨਵਰੀ ਦੀ ਰਾਤ ਇਕ ਮੁਹਿੰਮ ਦੌਰਾਨ ਅਰਬ ਸਾਗਰ ’ਚ ਭਾਰਤੀ ਜਲ ਖੇਤਰ ਤੋਂ ਇਕ ਪਾਕਿਸਤਾਨੀ ਕਿਸ਼ਤੀ ਫੜੀ ਹੈ, ਜਿਸ ’ਚ ਚਾਲਕ ਦਲ ਦੇ 10 ਮੈਂਬਰ ਸਵਾਰ ਹਨ। ਅੱਗੇ ਦੀ ਪੁੱਛ-ਗਿੱਛ ਲਈ ਕਿਸ਼ਤੀ ਨੂੰ ਪੋਰਬੰਦਰ ਲਿਆਂਦਾ ਜਾ ਰਿਹਾ ਹੈ।’’

PunjabKesari

ਪਿਛਲੇ ਸਾਲ 15 ਸਤੰਬਰ ਨੂੰ ਤੱਟ ਰੱਖਿਅਕ ਨੇ ਇਸੇ ਤਰ੍ਹਾਂ ਦੀ ਮੁਹਿੰਮ ’ਚ ਗੁਜਰਾਤ ਦੇ ਭਾਰਤੀ ਜਲ ਖੇਤਰ ਤੋਂ ਪਾਕਿਸਤਾਨੀ ਕਿਸ਼ਤੀ ਫੜੀ ਸੀ, ਜਿਸ ’ਚ ਚਾਲਕ ਦਲ ਦੇ 12 ਮੈਂਬਰ ਸ਼ਾਮਲ ਸਨ। ਅਜਿਹੀਆਂ ਕਿਸ਼ਤੀਆਂ ਦੀ ਵਰਤੋਂ ਕਰ ਕੇ ਰਾਜ ਤੱਟ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਧੇ ਹਨ। ਪਿਛਲੇ ਸਾਲ 20 ਦਸੰਬਰ ਨੂੰ, ਤੱਟ ਰੱਖਿਅਕਾਂ ਨੇ ਰਾਜ ਦੇ ਅੱਤਵਾਦ ਰੋਕੂ ਦਸਤੇ ਨਾਲ ਮਿਲ ਕੇ ਚਲਾਈ ਗਈ ਸਾਂਝੀ ਮੁਹਿੰਮ ’ਚ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ ਫੜੀ ਸੀ, ਜਿਸ ’ਚ ਚਾਲਕ ਦਲ ਦੇ 6 ਮੈਂਬਰ ਸਵਾਰ ਸਨ ਅਤੇ ਕਿਸ਼ਤੀ ਤੋਂ 77 ਕਿਲੋਗ੍ਰਾਮ ਹੈਰੋਇਨ ਮਿਲੀ ਸੀ, ਜਿਸ ਦੀ ਕੀਮਤ ਕਰੀਬ 400 ਕਰੋੜ ਰੁਪਏ ਸੀ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


DIsha

Content Editor

Related News