ਕੋਸਟ ਗਾਰਡ ਦਾ ਹੈਲੀਕਾਪਟਰ ਉਡਾਣ ਭਰਨ ਦੇ ਤੁਰੰਤ ਬਾਅਦ ਹੋਇਆ ਹਾਦਸੇ ਦਾ ਸ਼ਿਕਾਰ

03/26/2023 3:20:25 PM

ਕੋਚੀ (ਭਾਸ਼ਾ)- ਕੋਚੀ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ (ਸੀ.ਆਈ.ਏ.ਐੱਲ.) ਤੋਂ ਉਡਾਣ ਭਰਨ ਦੇ ਠੀਕ ਬਾਅਦ ਐਤਵਾਰ ਨੂੰ ਕੋਸਟ ਗਾਰਡ ਫ਼ੋਰਸ ਦਾ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ 'ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਟਰੇਨਿੰਗ ਜਹਾਜ਼ ਉਡਾਣ 'ਤੇ ਸੀ। ਹੈਲੀਕਾਪਟਰ ਦੁਪਹਿਰ 12.55 'ਤੇ ਹੈਲੀਪੇਡ ਤੋਂ ਉਡਾਣ ਭਰਦੇ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟ ਅਨੁਸਾਰ ਇਕ ਵਿਅਕਤੀ ਦੇ ਹੱਥ 'ਚ ਮਾਮੂਲੀ ਸੱਟ ਲੱਗੀ ਹੈ। 

ਇਸ ਵਿਚ ਸੀ.ਆਈ.ਏ.ਐੱਲ. ਨੇ ਕਿਹਾ ਕਿ ਕੋਸਟ ਗਾਰਡ ਫ਼ੋਰਸ ਦੇ ਉੱਨਤ ਹਲਕੇ ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ 2 ਘੰਟਿਆਂ ਲਈ ਹਵਾਈ ਅੱਡਾ ਸੰਚਾਲਨ ਮੁਅੱਤਲ ਕਰ ਦਿੱਤਾ ਗਿਆ। ਸੀ.ਆਈ.ਏ.ਐੱਲ. ਨੇ ਇਕ ਬਿਆਨ 'ਚ ਕਿਹਾ,''ਏ.ਐੱਲ.ਐੱਚ. ਨੂੰ ਰਣਵੇਅ ਖੇਤਰ ਤੋਂ ਦੁਪਹਿਰ 2 ਵਜੇ ਦੇ ਨੇੜੇ-ਤੇੜੇ ਹਟਾ ਦਿੱਤਾ ਗਿਆ ਸੀ ਅਤੇ ਸੁਰੱਖਿਆ ਨਿਰੀਖਣ ਤੋਂ ਬਾਅਦ ਰਣਵੇਅ ਨੂੰ ਕਾਫ਼ੀ ਹੱਦ ਤੱਕ ਸਾਫ਼ ਕਰ ਦਿੱਤਾ ਗਿਆ ਹੈ ਅਤੇ ਉਡਾਣ ਮੁੜ ਸ਼ੁਰੂ ਕਰ ਦਿੱਤੀ ਗਈ ਹੈ।'' ਕੋਸਟ ਗਾਰਡ ਐਨਕਲੇਵ ਸੀ.ਆਈ.ਏ.ਐੱਲ. ਕੰਪਲੈਕਸ ਦੇ ਅੰਦਰ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।


DIsha

Content Editor

Related News