ਗਠਜੋੜ ਦੀ ਸਰਕਾਰ ਬਣੀ ਤਾਂ ਦੇਸ਼ ਨੂੰ ਰੋਜ਼ ਮਿਲੇਗਾ ਨਵਾਂ ਪੀ. ਐੱਮ., ਐਤਵਾਰ ਰਹੇਗੀ ਛੁੱਟੀ : ਸ਼ਾਹ
Wednesday, Jan 30, 2019 - 06:38 PM (IST)

ਕਾਨਪੁਰ (ਵੈਬ ਡੈਸਕ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੇ ਲੋਕ ਸਭਾ ਦੀਆਂ ਚੋਣਾਂ ਪਿੱਛੋਂ ਕੇਂਦਰ ’ਚ ਗਠਜੋੜ ਸਰਕਾਰ ਬਣੀ ਤਾਂ ਹਰ ਰੋਜ਼ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲੇਗਾ। ਐਤਵਾਰ ਛੁੱਟੀ ਰਹੇਗੀ। ਇਥੇ ਬੂਥ ਵਰਕਰਾਂ ਦੇ ਇਕ ਸੰਮੇਲਨ ’ਚ ਸ਼ਾਹ ਨੇ ਕਿਹਾ ਕਿ ਸੋਮਵਾਰ ਭੈਣ ਜੀ (ਮਾਇਆਵਤੀ), ਮੰਗਲਵਾਰ ਅਖਿਲੇਸ਼ ਜੀ, ਬੁੱਧਵਾਰ ਮਮਤਾ ਦੀਦੀ, ਵੀਰਵਾਰ ਸ਼ਰਦ ਪਵਾਰ ਜੀ, ਸ਼ੁੱਕਰਵਾਰ ਦੇਵੇਗੌੜਾ ਜੀ ਤੇ ਸ਼ਨੀਵਾਰ ਨੂੰ ਸਟਾਲਿਨ ਪ੍ਰਧਾਨ ਮੰਤਰੀ ਬਣ ਜਾਣਗੇ। ਐਤਵਾਰ ਛੁੱਟੀ ਹੋਵੇਗੀ।
ਸ਼ਾਹ ਨੇ ਕਿਹਾ ਕਿ ਜਦੋਂ ਯੂ. ਪੀ. ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸਨ ਤਾਂ ਸੂਬੇ ਦੇ 2 ਮੁੰਡੇ (ਰਾਹੁਲ-ਅਖਿਲੇਸ਼) ਇਕੱਠੇ ਆਏ ਸਨ। ਇਨ੍ਹਾਂ ਨੇ ਕਈ ਦਾਅਵੇ ਕੀਤੇ ਜਿਸ ਦੇ ਬਾਵਜੂਦ ਜਦੋਂ ਭਾਜਪਾ ਦੇ ਵਰਕਰ ਮੈਦਾਨ ’ਚ ਉਤਰੇ ਤਾਂ ਯੂ. ਪੀ. ਤੋਂ 325 ਸੀਟਾਂ ਲੈ ਗਏ। ਹੁਣ ਵੀ ਇਕ ਨਵਾਂ ਗਠਜੋੜ ਹੋਇਆ ਹੈ।