ਬਿਹਾਰ ''ਚ ਕੋਚਿੰਗ ਅਧਿਆਪਕ ਦਾ ਗੋਲੀਆਂ ਮਾਰ ਕੇ ਕਤਲ

Thursday, Jun 01, 2023 - 12:04 PM (IST)

ਬਿਹਾਰ ''ਚ ਕੋਚਿੰਗ ਅਧਿਆਪਕ ਦਾ ਗੋਲੀਆਂ ਮਾਰ ਕੇ ਕਤਲ

ਪਟਨਾ- ਬਿਹਾਰ ਦੇ ਸ਼ੇਖਪੁਰਾ ਜ਼ਿਲ੍ਹੇ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਕੋਚਿੰਗ ਸੈਂਟਰ ਦੇ ਅਧਿਆਪਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਉਸ ਸਮੇਂ ਵਾਪਰੀ, ਜਦੋਂ ਨੀਲੇਸ਼ ਕੁਮਾਰ ਉਰਫ਼ ਗਾਂਧੀ ਜੀ ਬੁੱਧਵਾਰ ਦੀ ਰਾਤ ਬਰਬੀਘਾ ਸਥਿਤ ਕੋਚਿੰਗ ਸੈਂਟਰ ਤੋਂ ਆਪਣੀ ਬਾਈਕ ਤੋਂ ਘਰ ਪਰਤ ਰਹੇ ਸਨ।

ਬਰਬੀਘਾ-ਮੇਹੂਸ ਰੋਡ 'ਤੇ ਉਨ੍ਹਾਂ ਨੂੰ ਦੋ ਬੰਦੂਕਧਾਰੀਆਂ ਨੇ ਰੋਕਿਆ, ਜਿਨ੍ਹਾਂ ਨੇ ਉਨ੍ਹਾਂ ਦਾ ਹੈਲਮੇਟ ਉਤਰਵਾ ਦਿੱਤਾ। ਉਨ੍ਹਾਂ ਵਿਚੋਂ ਇਕ ਨੇ ਅਧਿਆਪਕ ਦੀ ਕੰਨਪਟੀ 'ਤੇ ਬਿਲਕੁਲ ਨੇੜਿਓਂ ਗੋਲੀ ਮਾਰ ਦਿੱਤੀ। ਜਦੋਂ ਕੁਮਾਰ ਜ਼ਮੀਨ 'ਤੇ ਡਿੱਗ ਪਏ ਤਾਂ ਦੂਜੇ ਬਦਮਾਸ਼ ਨੇ ਵੀ ਉਨ੍ਹਾਂ ਨੂੰ 4 ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਿਆ। ਅਧਿਆਪਕ ਨੀਲੇਸ਼ ਕੁਮਾਰ ਮੇਹੂਸ ਥਾਣਾ ਖੇਤਰ ਦੇ ਧਰਮਪੁਰਾ ਪਿੰਡ ਦਾ ਰਹਿਣ ਵਾਲਾ ਸੀ। ਪੁਲਸ ਵਲੋਂ ਇਸ ਘਟਨਾ ਦੇ ਸਬੰਧ ਵਿਚ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News