1.15 ਲੱਖ ਲੋਕਾਂ ਨੂੰ ਮਿਲਣਗੀਆਂ ਨੌਕਰੀਆਂ: ਯੋਗੀ
Sunday, Jun 17, 2018 - 05:58 AM (IST)

ਨੋਏਡਾ— ਪਿਛਲੇ ਇਕ ਸਾਲ ਤੋਂ ਉੱਤਰ ਪ੍ਰਦੇਸ਼ 'ਚ ਸੱਤਾਧਾਰੀ ਯੋਗੀ ਸਰਕਾਰ ਦੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਮੁਹਿੰਮ ਰੰਗ ਲਿਆਉਣ ਲੱਗੀ ਹੈ। ਇਹ ਹੀ ਕਾਰਨ ਹੈ ਕਿ ਆਉਣ ਵਾਲੇ 10 ਸਾਲਾ ਦੌਰਾਨ ਨੋਏਡਾ ਸ਼ਹਿਰ 'ਚ ਨੌਕਰੀਆਂ ਦੀ ਭਰਮਾਰ ਹੋਣ ਵਾਲੀ ਹੈ।
ਦੱਸ ਦੇਈਏ ਕਿ ਹਾਲ ਹੀ 'ਚ ਹੋਈ ਯੂ. ਪੀ. ਇਨਵੈਸਟਰ ਮੀਟ ਤੋਂ ਪਿਹਲਾਂ 10 ਕੰਪਨੀਆਂ ਨੇ 7227 ਕਰੋੜ ਰੁਪਏ ਦੇ ਨਿਵੇਸ਼ ਲਈ ਐੱਮ. ਓ. ਯੂ. ਸਾਈਨ ਕੀਤੇ ਸਨ। ਇਸ ਕੜੀ 'ਚ ਇਨਫੋਸਿਸ ਨੂੰ ਵੀ ਪਲਾਟ ਨਿਰਧਾਰਿਤ ਕੀਤਾ ਗਿਆ ਸੀ, ਜੋ ਕਰੀਬ 5,000 ਕੋਰੜ ਰੁਪਏ ਨਿਵੇਸ਼ ਕਰੇਗੀ। ਅਜਿਹੇ 'ਚ ਕੰਪਨੀਆਂ ਵੱਲੋਂ ਕੁੱਲ 12,227 ਕਰੋੜ ਰੁਪਏ ਦਾ ਨਿਵੇਸ਼ ਹੋ ਰਿਹਾ ਹੈ, ਜਿਸ ਨਾਲ ਬਣਨ ਵਾਲੀ ਕੰਪਨੀ 'ਚ 1.15 ਲੱਖ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ।