ਅੱਧੀ ਰਾਤੀਂ ਚੱਲਿਆ CM ਸੁਵੇਂਦੂ ਦਾ ਬੁਲਡੋਜ਼ਰ, ਹਾਵੜਾ ਸਟੇਸ਼ਨ ਦੇ ਬਾਹਰੋਂ ਮਿੰਟਾਂ 'ਚ ਹਟਾਏ ਨਾਜਾਇਜ਼ ਕਬਜ਼ੇ

Sunday, May 17, 2026 - 08:10 AM (IST)

ਅੱਧੀ ਰਾਤੀਂ ਚੱਲਿਆ CM ਸੁਵੇਂਦੂ ਦਾ ਬੁਲਡੋਜ਼ਰ, ਹਾਵੜਾ ਸਟੇਸ਼ਨ ਦੇ ਬਾਹਰੋਂ ਮਿੰਟਾਂ 'ਚ ਹਟਾਏ ਨਾਜਾਇਜ਼ ਕਬਜ਼ੇ

ਕੋਲਕਾਤਾ : ਪੱਛਮੀ ਬੰਗਾਲ ਵਿੱਚ ਪ੍ਰਸ਼ਾਸਨਿਕ ਅਮਲਾ ਪੂਰੀ ਤਰ੍ਹਾਂ ਹਰਕਤ ਵਿੱਚ ਨਜ਼ਰ ਆ ਰਿਹਾ ਹੈ, ਜਿਸ ਤਹਿਤ ਹਾਵੜਾ ਸਟੇਸ਼ਨ ਦੇ ਬਾਹਰ ਅੱਧੀ ਰਾਤ ਨੂੰ ਵੱਡੀ ਪੱਧਰ 'ਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਗਈ। ਪ੍ਰਸ਼ਾਸਨ ਨੇ ਜੇ.ਸੀ.ਬੀ. (JCB) ਮਸ਼ੀਨਾਂ ਦੀ ਮਦਦ ਨਾਲ ਸਟੇਸ਼ਨ ਦੇ ਬਾਹਰ ਫੁੱਟਪਾਥਾਂ ਅਤੇ ਜਨਤਕ ਰਸਤਿਆਂ 'ਤੇ ਬਣੀਆਂ ਨਾਜਾਇਜ਼ ਦੁਕਾਨਾਂ ਅਤੇ ਕਾਰੋਬਾਰਾਂ ਨੂੰ ਜ਼ਮੀਨਦੋਜ਼ ਕਰ ਦਿੱਤਾ। 

ਭਾਰੀ ਪੁਲਸ ਬਲ ਦੀ ਤਾਇਨਾਤੀ ਹੇਠ ਕਾਰਵਾਈ ਇਹ ਕਾਰਵਾਈ ਹਾਵੜਾ ਸਟੇਸ਼ਨ ਦੇ ਠੀਕ ਬਾਹਰ ਸਥਿਤ ਗੰਗਾ ਘਾਟ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕੀਤੀ ਗਈ। ਕਿਉਂਕਿ ਇਹ ਖੇਤਰ ਰੇਲਵੇ ਦੇ ਅਧੀਨ ਆਉਂਦਾ ਹੈ, ਇਸ ਲਈ ਇਸ ਮੁਹਿੰਮ ਨੂੰ ਬੇਹੱਦ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ। ਕਾਰਵਾਈ ਦੌਰਾਨ ਰੇਲਵੇ ਸੁਰੱਖਿਆ ਬਲ (RPF), ਆਈ.ਓ.ਡਬਲਯੂ (IOW) ਵਿਭਾਗ ਅਤੇ ਹਾਵੜਾ ਸਿਟੀ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਮੌਜੂਦ ਸਨ। ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਪੂਰੇ ਇਲਾਕੇ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਯਾਤਰੀਆਂ ਨੂੰ ਮਿਲੇਗੀ ਰਾਹਤ 

ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਅਨੁਸਾਰ, ਲੰਬੇ ਸਮੇਂ ਤੋਂ ਫੁੱਟਪਾਥਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਯਾਤਰੀਆਂ ਨੂੰ ਆਉਣ-ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਾਰਵਾਈ ਤੋਂ ਬਾਅਦ ਹੁਣ ਇਲਾਕੇ ਵਿੱਚ ਆਵਾਜਾਈ ਸੁਖਾਲੀ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਹਾਲਾਂਕਿ, ਅਚਾਨਕ ਹੋਈ ਇਸ ਕਾਰਵਾਈ ਕਾਰਨ ਦੁਕਾਨਦਾਰਾਂ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ : NEET ਪੇਪਰ ਲੀਕ ਵਿਵਾਦ ਵਿਚਾਲੇ NTA 'ਚ ਹੋਇਆ ਵੱਡਾ ਫੇਰਬਦਲ, 4 ਸੀਨੀਅਰ ਅਧਿਕਾਰੀ ਨਿਯੁਕਤ 

ਪ੍ਰਸ਼ਾਸਨ ਦੀ ਚੇਤਾਵਨੀ, ਮੁਹਿੰਮ ਰਹੇਗੀ ਜਾਰੀ 

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹਾਵੜਾ ਸਟੇਸ਼ਨ ਵਰਗੇ ਰੁਝੇਵਿਆਂ ਵਾਲੇ ਜਨਤਕ ਰਸਤਿਆਂ ਨੂੰ ਕਬਜ਼ਾ ਮੁਕਤ ਰੱਖਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਰੇਲਵੇ ਅਤੇ ਜਨਤਕ ਸੰਪਤੀਆਂ 'ਤੇ ਦੁਬਾਰਾ ਕਬਜ਼ਾ ਕਰਨ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਸਖ਼ਤ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਤਿਲਜਾਲਾ ਅਤੇ ਉੱਤਰੀ 24 ਪਰਗਨਾ ਦੇ ਹਸਨਾਬਾਦ ਵਿੱਚ ਵੀ ਅਜਿਹੇ ਨਾਜਾਇਜ਼ ਕਬਜ਼ਿਆਂ 'ਤੇ ਬੁਲਡੋਜ਼ਰ ਚਲਾਇਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News