ਛੋਟਾ ਹੋਇਆ CM ਨਾਇਬ ਸੈਣੀ ਦਾ ਕਾਫਲਾ, ਵਰਚੁਅਲ ਤੌਰ ''ਤੇ ਮੀਟਿੰਗਾਂ ਕਰਨ ''ਤੇ ਦਿੱਤਾ ਜ਼ੋਰ

Thursday, May 14, 2026 - 09:38 AM (IST)

ਛੋਟਾ ਹੋਇਆ CM ਨਾਇਬ ਸੈਣੀ ਦਾ ਕਾਫਲਾ, ਵਰਚੁਅਲ ਤੌਰ ''ਤੇ ਮੀਟਿੰਗਾਂ ਕਰਨ ''ਤੇ ਦਿੱਤਾ ਜ਼ੋਰ

ਹਰਿਆਣਾ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਸ਼ਟਰ ਹਿੱਤ ਵਿਚ ਬਾਲਣ (ਫਿਊਲ) ਦੀ ਬਚਤ ਅਤੇ ਸਰੋਤਾਂ ਦੀ ਸਹੀ ਵਰਤੋਂ ਲਈ ਇਕ ਵੱਡੀ ਪਹਿਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਚੱਲਦਿਆਂ ਮੁੱਖ ਮੰਤਰੀ ਸੈਣੀ ਨੇ ਆਪਣੇ ਕਾਫਲੇ ਦਾ ਆਕਾਰ ਛੋਟਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਮੁੱਖ ਮੰਤਰੀ ਦੇ ਨਾਲ-ਨਾਲ ਮੰਤਰੀਆਂ ਅਤੇ ਵਿਧਾਇਕਾਂ ਦੇ ਵਾਹਨਾਂ ਦਾ ਕਾਫਲਾ ਵੀ ਪਹਿਲਾਂ ਨਾਲੋਂ ਛੋਟਾ ਹੋਵੇਗਾ। 

ਇਹ ਵੀ ਪੜ੍ਹੋ - ਸਸਤੀ ਹੋ ਗਈ ਸ਼ਰਾਬ, 100 ਤੋਂ ਵੱਧ ਬ੍ਰਾਂਡਾਂ ਦੀਆਂ ਕੰਪਨੀਆਂ ਨੇ ਲਿਆ ਫੈਸਲਾ, ਕੇਰਲ 'ਚ ਲਾਗੂ ਹੋਏ ਰੇਟ

ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨਾਇਬ ਸੈਣੀ ਦੇ ਕਾਫਲੇ ਵਿਚ ਹੁਣ ਸਿਰਫ਼ ਸੁਰੱਖਿਆਂ ਲਈ ਅਤਿ ਲੋੜੀਂਦੇ ਵਾਹਨ ਹੀ ਸ਼ਾਮਲ ਹੋਣਗੇ। ਇਸ ਦੌਰਾਨ ਮੁੱਖ ਮੰਤਰੀ ਸੈਣੀ ਨੇ ਇਹ ਵੀ ਸੰਕਲਪ ਲਿਆ ਹੈ ਕਿ ਉਹ ਹਫ਼ਤੇ ਵਿਚ ਇਕ ਦਿਨ ਬਿਨਾਂ ਕਿਸੇ ਵਾਹਨ ਦੇ ਆਪਣਾ ਕੰਮਕਾਜ ਚਲਾਉਣਗੇ। ਪੈਟਰੋਲ-ਡੀਜ਼ਲ ਦੀ ਬਚਤ ਲਈ ਸਰਕਾਰੀ ਮੀਟਿੰਗਾਂ ਹੁਣ ਜ਼ਿਆਦਾਤਰ ਵਰਚੁਅਲ (ਵੀਡੀਓ ਕਾਨਫਰੰਸਿੰਗ ਰਾਹੀਂ) ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਨਿਯਮ ਸਿਰਫ਼ ਉਨ੍ਹਾਂ 'ਤੇ ਹੀ ਨਹੀਂ, ਸਗੋਂ ਸਾਰੇ ਮੰਤਰੀਆਂ ਅਤੇ ਵਿਭਾਗਾਂ ਦੇ ਅਧਿਕਾਰੀਆਂ 'ਤੇ ਵੀ ਲਾਗੂ ਹੋਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਯਾਤਰਾ ਦੌਰਾਨ ਘੱਟ ਤੋਂ ਘੱਟ ਵਾਹਨਾਂ ਦੀ ਵਰਤੋਂ ਕੀਤੀ ਜਾਵੇ ਅਤੇ ਬਹੁਤ ਜ਼ਰੂਰੀ ਹੋਣ 'ਤੇ ਹੀ ਸਫ਼ਰ ਕੀਤਾ ਜਾਵੇ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਨੇ ਤੋੜ 'ਤੇ ਸਾਰੇ ਰਿਕਾਰਡ, All Time High 'ਤੇ ਪੁੱਜੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਜਨਤਾ ਨੂੰ ਅਪੀਲ

ਮੁੱਖ ਮੰਤਰੀ ਨੇ ਹਰਿਆਣਾ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਨਾਗਰਿਕ ਵੀ ਵੱਧ ਤੋਂ ਵੱਧ ਜਨਤਕ ਟ੍ਰਾਂਸਪੋਰਟ (Public Transport) ਦੀ ਵਰਤੋਂ ਕਰਨ ਤਾਂ ਜੋ ਦੇਸ਼ ਹਿੱਤ ਵਿੱਚ ਤੇਲ ਦੀ ਬਚਤ ਕੀਤੀ ਜਾ ਸਕੇ। ਸਰਕਾਰ ਦੇ ਇਸ ਕਦਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ, ਕਿਉਂਕਿ ਇਸ ਨਾਲ ਨਾ ਸਿਰਫ਼ ਸਰਕਾਰੀ ਖ਼ਰਚਾ ਘਟੇਗਾ ਸਗੋਂ ਵਾਤਾਵਰਣ ਦੀ ਸੰਭਾਲ ਵਿੱਚ ਵੀ ਮਦਦ ਮਿਲੇਗੀ।

ਇਹ ਵੀ ਪੜ੍ਹੋ - Rain: ਹਨ੍ਹੇਰੀ-ਝੱਖੜ ਦੇ ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤਾ Alert

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News