ਗੱਡੀਆਂ ਦਾ ਕਾਫ਼ਲਾ ਛੱਡ Bullet 'ਤੇ ਵਿਧਾਨ ਸਭਾ ਪਹੁੰਚੇ CM ! PM ਦੀ ਅਪੀਲ ਦਾ ਫੜਨਵੀਸ ਨੇ ਕੀਤਾ ਸਮਰਥਨ

Thursday, May 14, 2026 - 02:04 PM (IST)

ਗੱਡੀਆਂ ਦਾ ਕਾਫ਼ਲਾ ਛੱਡ Bullet 'ਤੇ ਵਿਧਾਨ ਸਭਾ ਪਹੁੰਚੇ CM ! PM ਦੀ ਅਪੀਲ ਦਾ ਫੜਨਵੀਸ ਨੇ ਕੀਤਾ ਸਮਰਥਨ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਤੇਲ ਦੀ ਬਚਤ ਕਰਨ ਦੀ ਕੀਤੀ ਅਪੀਲ 'ਤੇ ਅਮਲ ਕਰਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀਰਵਾਰ ਨੂੰ ਇੱਕ ਵੱਖਰੇ ਹੀ ਅੰਦਾਜ਼ ਵਿੱਚ ਨਜ਼ਰ ਆਏ। ਉਹ ਆਪਣੇ ਸਰਕਾਰੀ ਕਾਫ਼ਲੇ ਦੀਆਂ ਗੱਡੀਆਂ ਛੱਡ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਿਧਾਨ ਭਵਨ ਪਹੁੰਚੇ।

ਮੁੱਖ ਮੰਤਰੀ ਆਪਣੀ ਸਰਕਾਰੀ ਰਿਹਾਇਸ਼ 'ਵਰਸ਼ਾ' ਤੋਂ ਦੱਖਣੀ ਮੁੰਬਈ ਸਥਿਤ ਵਿਧਾਨ ਭਵਨ ਤੱਕ ਮੋਟਰਸਾਈਕਲ 'ਤੇ ਪਹੁੰਚੇ। ਉਨ੍ਹਾਂ ਦੇ ਨਾਲ ਭਾਜਪਾ ਆਗੂ ਅਤੇ ਮੰਤਰੀ ਆਸ਼ੀਸ਼ ਸ਼ੇਲਾਰ ਵੀ ਮੌਜੂਦ ਸਨ। ਸਿਰਫ਼ ਮੁੱਖ ਮੰਤਰੀ ਹੀ ਨਹੀਂ, ਸਗੋਂ ਸੂਬੇ ਦੇ ਮੰਤਰੀ ਨਿਤੇਸ਼ ਰਾਣੇ ਵੀ ਤੇਲ ਬਚਾਉਣ ਦਾ ਸੁਨੇਹਾ ਦਿੰਦੇ ਹੋਏ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਪਣੇ ਦਫ਼ਤਰ ਪੈਦਲ ਪਹੁੰਚੇ।

ਇਹ ਵੀ ਪੜ੍ਹੋ- ਸਮੁੰਦਰ 'ਚ ਜਾ ਡਿੱਗਾ ਸਵਾਰੀਆਂ ਨਾਲ ਭਰਿਆ ਜਹਾਜ਼ ! ਫਲੋਰਿਡਾ 'ਚ ਵਾਪਰਿਆ ਭਿਆਨਕ ਹਾਦਸਾ

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਮੰਤਰੀਆਂ ਦੇ ਕਾਫ਼ਲੇ ਵਿੱਚ ਗੱਡੀਆਂ ਦੀ ਗਿਣਤੀ ਅੱਧੀ ਕਰ ਦਿੱਤੀ ਗਈ ਹੈ ਤੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਵਿਦੇਸ਼ੀ ਦੌਰਿਆਂ 'ਤੇ ਰੋਕ ਲਗਾ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਪੁਲਸ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਯਕੀਨੀ ਬਣਾਉਣ ਕਿ ਮੰਤਰੀਆਂ ਦੇ ਦੌਰਿਆਂ ਦੌਰਾਨ ਗੱਡੀਆਂ ਦੀ ਗਿਣਤੀ ਤੈਅ ਸੀਮਾ ਤੋਂ ਵੱਧ ਨਾ ਹੋਵੇ।

ਜ਼ਿਕਰਯੋਗ ਹੈ ਕਿ ਮਿਡਲ ਈਸਟ ਤਣਾਅ ਕਾਰਨ ਦੁਨੀਆ ਭਰ 'ਚ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਭਾਰਤ ਆਪਣੀ ਲੋੜ ਦਾ ਵੱਡਾ ਹਿੱਸਾ ਇਨ੍ਹਾਂ ਦੇਸ਼ਾਂ ਤੋਂ ਮੰਗਵਾਉਂਦਾ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਤੇਲ ਦੀ ਵਰਤੋਂ ਵਿੱਚ ਸੰਜਮ ਵਰਤਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- ਪੁਲਸ ਨੇ ਸੜਕ ਵਿਚਾਲੇ ਸੈਂਕੜੇ ਵਾਹਨਾਂ 'ਤੇ ਚਲਾ'ਤਾ Roller ! NYPD ਨੇ ਕੀਤੀ ਵੱਡੀ ਕਾਰਵਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News